'ਪੁਰਾਣੇ ਪੰਜਾਬ' ਨੂੰ ਸਾਂਭਣ 'ਚ ਜੁਟੇ ਇਸ ਪੰਜਾਬੀ ਨੂੰ ਅਮਰੀਕਾ ਤੱਕ ਮਿਲਿਆ ਮਾਣ
ਜ਼ਿਲ੍ਹਾ ਮੋਗਾ ਦੇ ਪਿੰਡ ਬੱਧਨੀ ਕਲਾਂ ਦੇ ਵਸਨੀਕ ਜਗਸੀਰ ਸਿੰਘ ਕਈ ਸਾਲਾਂ ਤੋਂ ਪੁਰਾਤਨ ਵਿਰਸੇ ਦੀ ਸੰਭਾਲ ਵਿੱਚ ਜੁਟੇ ਹਨ। ਉਹ ਲੱਕੜ ਦੇ ਗੱਡੇ, ਚਰਖੇ, ਹਲ ਤੇ ਸੰਦੂਕਾਂ ਵਰਗੇ ਮਾਡਲ ਆਪਣੇ ਹੱਥੀ ਤਿਆਰ ਕਰਦੇ ਹਨ।
ਉਨ੍ਹਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਲੱਕੜ ਦੀਆਂ ਕਲਾਕ੍ਰਿਤੀਆਂ ਹੁਣ ਅਮਰੀਕਾ ਦੀ ਖਾਲਸਾ ਯੂਨੀਵਰਸਿਟੀ ਵਿੱਚ ਸਥਾਪਿਤ ਹੋ ਰਹੀਆਂ ਹਨ।
ਜਗਸੀਰ ਸਿੰਘ ਨੇ ਇਹ ਹੁਨਰ ਕਿੱਥੋਂ ਸਿੱਖਿਆ ਤੇ ਕਿਵੇਂ ਉਨ੍ਹਾਂ ਨੂੰ ਇਸ ਕਲਾ ਲਈ ਪ੍ਰੇਰਨਾ ਮਿਲੀ, ਇਸ ਬਾਰੇ ਉਹ ਆਪਣਾ ਤਜਰਬਾ ਸਾਂਝਾ ਕਰਦੇ ਹਨ।
ਰਿਪੋਰਟ- ਸੁਰਿੰਦਰ ਮਾਨ
ਸ਼ੂਟ- ਇਕਬਾਲ ਖਹਿਰਾ
ਐਡਿਟ- ਨਿਮਿਤ ਵਤਸ