ਭਗਵੰਤ ਮਾਨ ਹੋਰਨਾਂ ਮੁੱਖ ਮੰਤਰੀਆਂ ਨਾਲੋਂ ਕੀ ਵੱਖਰਾ ਕਰ ਰਹੇ ਹਨ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਤੇ ਭਗਵੰਤ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਵੀ ਚੁੱਕ ਲਈ ਹੈ।
ਪਰ ਉਨ੍ਹਾਂ ਦਾ ਇਹ ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਨਹੀਂ ਸਗੋਂ ਭਾਰਤ ਦੇ ਆਜਾਦੀ ਘੁਲਾਈਟੇ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਵਿੱਚ ਹੋਇਆ...
ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਤੋਂ ਹੀ ਭਗਵੰਤ ਮਾਨ ਖੁਦ ਨੂੰ ਹੋਰਾਂ ਮੁੱਖ ਮੰਤਰੀਆਂ ਤੋਂ ਕੁਝ ਵੱਖਰਾ ਪੇਸ਼ ਕਰਨ ਦੀ ਜੱਦੋਜਹਿਦ ਵਿੱਚ ਜੁਟੇ ਹੋਏ ਹਨ...
ਇਸ ਵੀਡੀਓ ਰਾਹੀਂ ਦੇਖਾਂਗੇ ਕਿ ਭਗਵੰਤ ਮਾਨ ਬਾਕੀ ਮੁੱਖ ਮੰਤਰੀਆਂ ਤੋਂ ਕੀ ਵੱਖ ਕਰ ਰਹੇ ਹਨ ਤੇ ਕੁਝ ਅਜਿਹੀਆਂ ਗੱਲਾਂ ਵੱਲ ਵੀ ਧਿਆਨ ਦੇਵਾਂਗੇ ਜੋ ਪਹਿਲਾਂ ਰਹੇ ਮੁੱਖ ਮੰਤਰੀ ਆਪਣੇ ਦੌਰ ਵਿੱਚ ਅਜ਼ਮਾ ਚੁੱਕੇ ਹਨ...
ਰਿਪੋਰਟ- ਪ੍ਰਿਅੰਕਾ ਧੀਮਾਨ
ਸ਼ੂਟ- ਰਾਜਨ ਪਪਨੇਜਾ
ਐਡਿਟ- ਅਸਮਾ ਹਾਫਿਜ਼