ਕਸ਼ਮੀਰ 'ਚ ਪ੍ਰਿੰਸੀਪਲ ਸੁਪਿੰਦਰ ਕੌਰ ਦੇ ਕਤਲ ’ਤੇ ਕੌਣ ਕੀ ਬੋਲਿਆ

ਵੀਡੀਓ ਕੈਪਸ਼ਨ, ਕਸ਼ਮੀਰ: ਪ੍ਰਿੰਸੀਪਲ ਸੁਪਿੰਦਰ ਕੌਰ ਦੇ ਕਤਲ ’ਤੇ ਕੌਣ ਕੀ ਬੋਲਿਆ

ਨਿਸ਼ਾਨਾ ਬਣਾ ਕੇ ਹੋ ਰਹੇ ਕਤਲਾਂ ਕਾਰਨ ਕਸ਼ਮੀਰ ਚਰਚਾ 'ਚ ਹੈ।

ਤਾਜ਼ਾ ਘਟਨਾ ਸ੍ਰੀਨਗਰ ਦੀ ਇੱਕ ਸਕੂਲ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚਾਂਦ ਦੇ ਕਤਲ ਦੀ ਹੈ। ਇਨ੍ਹਾਂ ਘਟਨਾਵਾਂ ਕਾਰਨ ਘਾਟੀ 'ਚ ਘੱਟ-ਗਿਣਤੀਆਂ 'ਚ ਡਰ ਦਾ ਮਾਹੌਲ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਾਖਨ ਨਾਲ ਬਿੰਦਰੂ ਨਾਮ ਦੇ ਇੱਕ ਦਵਾਈਆਂ ਦੇ ਦੁਕਾਨਦਾਰ ਦਾ ਕਤਲ ਹੋਇਆ ਸੀ। ਸੁਪਿੰਦਰ ਕੌਰ ਦੇ ਪਰਿਵਾਰ ਨੂੰ ਮਿਲਣ ਸ੍ਰੀਨਗਰ ਦੇ ਮੇਅਰ ਪਹੁੰਚੇ, ਇਸ ਤੋਂ ਇਲਾਵਾ ਸਿੱਖ ਤੇ ਸਿਆਸੀ ਆਗੂਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ।

(ਵੀਡੀਓ - ANI, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)