KBC-13 'ਚ ਇੱਕ ਕਰੋੜ ਜਿੱਤੀ ਹਿਮਾਨੀ ਬੁੰਦੇਲਾ ਦੇ ਸੰਘਰਸ਼ ਦੀ ਕਹਾਣੀ
ਹਿਮਾਨੀ ਬੁੰਦੇਲਾ ‘ਕੌਨ ਬਨੇਗਾ ਕਰੋੜਪਤੀ ਸੀਜ਼ਨ-13’ ਦੀ ਪਹਿਲੀ ਕਰੋੜਪਤੀ ਬਣ ਗਈ ਹੈ। ਆਗਰਾ ਦੀ ਰਹਿਣ ਵਾਲੀ 25 ਸਾਲ ਦੀ ਹਿਮਾਨੀ ਬੁੰਦੇਲਾ ਦੇਖ ਨਹੀਂ ਸਕਦੀ।
ਹਿਮਾਨੀ 10 ਸਾਲ ਪਹਿਲਾਂ ਇੱਕ ਸੜ੍ਹਕ ਹਾਦਸੇ ਵਿੱਚ ਅੱਖਾਂ ਦੀ ਰੌਸ਼ਨੀ ਗੁਆ ਬੈਠੀ।
ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਨਹੀਂ ਸੀ ਪਰ ਫਿਰ ਵੀ ਚਾਰ ਆਪਰੇਸ਼ਨਾਂ ਦਾ ਖਰਚਾ ਚੁੱਕਿਆ। ਪਰ ਹਿਮਾਨੀ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਪਰਤੀ।
ਬਾਵਜੂਦ ਇਸ ਦੇ ਉਸਨੇ ਹਿੰਮਤ ਨਹੀਂ ਹਾਰੀ। ਇਨ੍ਹਾਂ ਦਿਨੀਂ ਉਹ ਆਗਰਾ ਦੇ ਸਰਕਾਰੀ ਸਕੂਲ ਵਿੱਚ ਟੀਚਰ ਹਨ।
ਵੀਡੀਓ- ਯਸ਼ਪਾਲ ਸਿੰਘ, ਬੀਬੀਸੀ ਲਈ
ਐਡਿਟ- ਡੇਬਲਿਨ
ਇਹ ਵੀ ਪੜ੍ਹੋ: