ਲੱਦਾਖ 'ਚ ਜਿੱਥੇ ਭਾਰਤ-ਚੀਨ ਦਾ ਵਿਵਾਦ ਹੈ ਉਸ ਥਾਂ 'ਤੇ ਹੁਣ ਕਿਹੋ ਜਿਹੇ ਹਾਲਾਤ ਹਨ
ਭਾਰਤ ਅਤੇ ਚੀਨ ਵਿਚਕਾਰ ਵਿਵਾਦਿਤ ਸਰਹੱਦ ਲੱਦਾਖ ਵਿਖੇ ਮੌਜੂਦ ਹੈ ਜਿੱਥੇ ਉਚਾਈ ਤੋਂ ਬਰਫ਼ ਦੇ ਢੇਰ ਡਿੱਗਣ ਦਾ ਡਰ ਰਹਿੰਦਾ ਹੈ।
ਕੁਝ ਕਿਲੋਮੀਟਰ ਦੂਰੀ ਤੇ ਭਾਰਤ ਅਤੇ ਚੀਨ ਦੇ ਹਜ਼ਾਰਾਂ ਸੈਨਿਕ ਇਕ ਦੂਜੇ ਵੱਲ ਇਨ੍ਹਾਂ ਪਹਾੜਾਂ ਵਿਚੋਂ ਹਥਿਆਰ ਤਾਣ ਕੇ ਖੜ੍ਹੇ ਹਨ।
ਸਮੁੰਦਰੀ ਤਲ ਤੋਂ ਪੰਜ ਹਜ਼ਾਰ ਮੀਟਰ ਦੀ ਉਚਾਈ ਤੇ ਮੌਜੂਦ ਇਹ ਦੁਨੀਆਂ ਦਾ ਸਭ ਤੋਂ ਉੱਚਾ ਮੈਦਾਨ-ਏ-ਜੰਗ ਹੈ।
ਭਾਰਤ ਤੇ ਚੀਨ ਵਿਚਕਾਰ ਸਰਹੱਦ ਨੂੰ ਲੈ ਕੇ ਟਕਰਾਅ ਹੈ ਅਤੇ1962 ਵਿੱਚ ਇੱਕ ਯੁੱਧ ਵੀ ਹੋਇਆ ਸੀ। ਪਿਛਲੇ ਸਾਲ ਫਿਰ ਟਕਰਾਅ ਸ਼ੁਰੂ ਹੋਇਆ ਅਤੇ ਪੈਗੋਂਗ ਸੌ ਝੀਲ ਵੀ ਟਕਰਾਅ ਖੇਤਰ ਦਾ ਹਿੱਸਾ ਸੀ।
ਸਰਹੱਦ ਤੇ ਤਣਾਓ ਹੱਲ ਕੀਤੇ ਬਗ਼ੈਰ ਏਸ਼ੀਆ ਦੇ ਦੋ ਵੱਡੇ ਮੁਲਕਾਂ ਵਾਸਤੇ ਕਾਫੀ ਕੁਝ ਦਾਅ ’ਤੇ ਹੈ।
ਪਰ ਦੂਰ ਦਰਾਜ ਖੇਤਰ ਦੇ ਇਹ ਲੋਕ ਸਿਰਫ਼ ਇਹੀ ਉਮੀਦ ਕਰਦੇ ਹਨ ਕਿ ਇਸ ਇਲਾਕੇ ਵਿਚ ਭਵਿੱਖ ਦੌਰਾਨ ਫ਼ੌਜਾਂ ਦੀਆਂ ਗਤੀਵਿਧੀਆਂ ਨਾ ਵਧਣ।
ਰਿਪੋਰਟ- ਐਂਬਰਾਸਾਨ ਏਥੀਰਾਜਨ