ਅਕਾਲ ਤਖ਼ਤ 'ਤੇ ਟੈਂਕ ਭੇਜੇ ਜਾਣ ਲਈ ਕਿਸਨੇ ਕਿਹਾ ਸੀ?
ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲੇ ਲੈਫ਼ਟੀਨੈਂਟ ਜਨਰਲ (ਰਿਟਾਇਰਡ) ਕੁਲਦੀਪ ਸਿੰਘ ਬਰਾੜ ਨੇ 2009 ਵਿੱਚ ਬੀਬੀਸੀ ਨਾਲ ਇੰਟਰਵਿਊ ਦੌਰਾਨ ਆਪਰੇਸ਼ਨ ਬਾਰੇ ਕਈ ਖ਼ਾਸ ਗੱਲਾਂ ਉਜਾਗਰ ਕੀਤੀਆਂ ਸਨ। (ਉਸ ਸਮੇਂ ਦੇ ਮੇਜਰ ਜਨਰਲ) ਕੀ ਕਹਿੰਦੇ ਹਨ। ਉਨ੍ਹਾਂ ਵੱਲੋਂ ਉਜਾਗਰ ਕੀਤੀਆਂ ਗਈਆਂ ਖ਼ਾਸ ਗੱਲਾਂ 'ਤੇ ਇੱਕ ਨਜ਼ਰ।
ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨਾਲ ਗੱਲਬਾਤ ਕਰਦਿਆਂ ਜਨਰਲ ਬਰਾੜ ਨੇ ਕਿਹਾ ਸੀ ਕਿ ਜਦੋਂ ਉਹ 25 ਸਾਲ ਪਿੱਛੇ ਮੁੜ ਕੇ ਵੇਖਦੇ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੁੰਦਾ ਹੈ ਕਿ ਫੌਜ ਨੂੰ ਆਪਣੇ ਦੇਸਵਾਸੀਆਂ 'ਤੇ ਗੋਲੀਆਂ ਚਲਾਉਣੀਆਂ ਪਈਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਸ ਸਮੇਂ ਜਿਹੜੇ ਹਾਲਾਤ ਸਨ, ਉਸ 'ਚ ਕੁਝ ਵੀ ਗ਼ਲਤ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਫੌਜੀ ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ ਹੁੰਦੇ ਸਗੋਂ ਦੇਸ ਦੇ ਰੱਖਿਅਕ ਹੁੰਦੇ ਹਨ। ਉਨ੍ਹਾਂ ਨੇ ਵਰਦੀ ਦੀ ਲਾਜ ਰੱਖਣੀ ਹੁੰਦੀ ਹੈ।
ਪੇਸ਼ ਹਨ ਜੂਨ 2009 ਵਿੱਚ ਲੈਫਟੀਨੈਂਟ ਜਨਰਲ ਬਰਾੜ ਨਾਲ ਕੀਤੀ ਗਈ ਬੀਬੀਸੀ ਦੇ ਗੱਲਬਾਤ ਦੇ ਅਹਿਮ ਅੰਸ਼
ਰਿਪੋਰਟ- ਰੇਹਾਨ ਫ਼ਜ਼ਲ
ਆਵਾਜ਼- ਦਲੀਪ ਸਿੰਘ ਅਤੇ ਜਸਪਾਲ ਸਿੰਘ
ਐਡਿਟ- ਰਾਜਨ ਪਪਨੇਜਾ