ਕਿਸਾਨ ਮਾਮੂਲੀ ਕੀਮਤ ’ਤੇ ਅੰਬ ਵੇਚਣ ਨੂੰ ਕਿਉਂ ਮਜਬੂਰ
ਇੱਥੇ ਐਲਫੌਨਸੋ ਕਿਸਮ ਦੇ ਦਰਖ਼ਤ ਖੜ੍ਹੇ ਸਨ ਜੋ ਪੀੜ੍ਹੀਆਂ ਤੋਂ ਅੰਬ ਦੇ ਰਹੇ ਸਨ ਪਰ ਤੂਫਾਨ ਤੌਕਤੇ ਕਾਰਨ ਮਹਾਰਾਸ਼ਟਰ ਤੇ ਕੌਂਕਨ ਤੱਟ ‘ਤੇ ਭਾਰੀ ਤਬਾਹੀ ਹੋਈ।
ਕਈ ਦਰਖਤ ਡਿੱਗ ਗਏ ਤੇ 60 ਸਾਲਾ ਰੰਜਨਾ ਕਦਮ ਵਰਗੇ ਕਿਸਾਨ ਹੁਣ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।
ਰੰਜਨਾ ਨੇ ਪੌਦੇ ਉਸ ਵੇਲੇ ਲਗਾਏ ਸਨ ਜਦੋਂ ਉਹ ਵਿਆਹ ਕੇ ਆਏ ਸਨ। ਇਨ੍ਹਾਂ ਵਿੱਚੋਂ ਕਈ ਦਰਖ਼ਤ 40 ਸਾਲ ਪੁਰਾਣੇ ਹਨ ਪਰ 17 ਮਈ ਨੂੰ ਤੂਫਾਨ ਕਾਰਨ ਇਹ ਸਾਰੇ ਬਗੀਚੇ ਤਬਾਹ ਹੋ ਗਏ ਤੇ ਦਰਖਤ ਡਿੱਗ ਗਏ।
ਕਿਸਾਨ ਹੁਣ ਫਲਾਂ ਨੂੰ ਪੈਕਡ ਫੂਡ ਬਣਾਉਣ ਵਾਲੀਆਂ ਕੰਪਨੀਆਂ ਨੂੰ 10 ਰੁਪਏ ਪਰ ਕਰੇਟ ਦੀ ਕੀਮਤ ‘ਤੇ ਵੇਚਣ ਨੂੰ ਮਜਬੂਰ ਹਨ।