ਤਰਨ ਤਾਰਨ ਦੇ ਪੱਟੀ ਇਲਾਕੇ ’ਚ ਹੋਏ ਕਥਿਤ ਮੁਕਾਬਲਾ ਵਿੱਚ 2 ਦੀ ਮੌਤ ਹੋਈ ਤੇ ਦੋ SHO ਜ਼ਖਮੀ
ਤਰਨ ਤਾਰਨ ਦੇ ਪੱਟੀ ਇਲਾਕੇ ’ਚ ਇੱਕ ਮੁਕਾਬਲਾ ਹੋਇਆ। ਕਥਿਤ ਪੁਲਿਸ ਮੁਕਾਬਲੇ ਵਿੱਚ ਦੋ ਨਿਹੰਗਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਵਲਟੋਹਾ ਤੇ ਖੇਮਕਰਨ ਦੇ SHO ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋ ਰਿਹਾ ਹੈ। ਪੁਲਿਸ ਮੁਤਾਬਕ ਮਾਰੇ ਗਏ ਦੋਵੇਂ ਸ਼ਖਸ ਇੱਕ ਕਤਲ ਕੇਸ ਵਿੱਚ ਲੋੜੀਂਦੇ ਸਨ। ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਗਏ ਹਨ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ/ANI, ਐਡਿਟ- ਸੁਮਿਤ ਵੈਦ)