ਮੰਦਰ ’ਚ ਪਾਣੀ ਪੀਣ ਆਏ ਮੁਸਲਿਮ ਬੱਚੇ ਦੀ ਕੁੱਟਮਾਰ ਦੀ ਪੂਰੀ ਕਹਾਣੀ ਆਖ਼ਰ ਕੀ ਹੈ

ਗਾਜ਼ਿਆਬਾਦ ਦੇ ਡਾਸਨਾ ’ਚ ਮੰਦਰ ਵਿੱਚ ਪਾਣੀ ਪੀਣ ਦੇ ਬਦਲੇ ਇੱਕ ਮੁਸਲਿਮ ਮੁੰਡੇ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ।

ਇਸ ਘਟਨਾ ਵਿੱਚ ਆਸਿਫ਼ ਨੂੰ ਸਿਰ, ਹੱਥ ਅਤੇ ਪੈਰ ’ਚ ਕਾਫੀ ਸੱਟਾਂ ਲੱਗੀਆਂ ਹਨ।

ਡਾਸਨਾ ਦੇ ਜਿਸ ਦੇਵੀ ਮੰਦਰ ਵਿੱਚ ਇਹ ਘਟਨਾ ਹੋਈ ਹੈ, ਉਸ ਦੇ ਬਾਹਰ ਇੱਕ ਬੋਰਡ ਲੱਗਿਆ ਹੈ ਜਿਸ ’ਤੇ ‘ਮੁਸਲਮਾਨਾਂ ਦੇ ਆਉਣ ਦੀ ਮਨਾਹੀ’ ਲਿਖਿਆ ਹੋਇਆ ਹੈ।

ਆਸਿਫ਼ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਪਿਆਸ ਲੱਗੀ ਸੀ ਅਤੇ ਉਹ ਬਿਨਾਂ ਵਜ੍ਹਾ ਹੀ ਕੁੱਟਿਆ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਹੈ।

ਮੰਦਰ ਦੇ ਮਹੰਤ ਯਤੀ ਨਰਸਿੰਘਾਨੰਦ ਨੂੰ ਇਸ ਘਟਨਾ ’ਤੇ ਕੋਈ ਅਫ਼ਸੋਸ ਨਹੀਂ ਹੈ। ਉਹ ਕਹਿੰਦੇ ਹਨ ਕਿ ਉਹ ਗ੍ਰਿਫ਼ਤਾਰ ਮੁਲਜ਼ਮਾਂ ਲਈ ਕਾਨੂੰਨੀ ਲੜਾਈ ਲੜਨਗੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।

ਰਿਪੋਰਟ- ਸਮੀਰਾਤਮਜ ਮਿਸ਼ਰ, ਬੀਬੀਸੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)