BBC ISWOTY: ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2020 ਦੇ ਸਮਾਗਮ ਦਾ ਪੂਰਾ ਵੀਡੀਓ
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2020 ਦੇ ਨਾਂ ਦਾ ਅੱਜ ਦੇ ਇਸ ਸਮਾਗਮ ਵਿਚ ਐਲਾਨ ਹੋ ਗਿਆ ਹੈ।
ਇਸ ਸਾਲ ਦੀਆਂ ਪੰਜ ਨਾਮਜ਼ਦਗੀਆਂ ਵਿੱਚ ਸਪ੍ਰਿੰਟਰ ਦੂਤੀ ਚੰਦ, ਏਅਰਗਨ ਸ਼ੂਟਰ ਮਨੂ ਭਾਕਰ, ਪਹਿਲਵਾਨ ਵਿਨੇਸ਼ ਫੋਗਾਟ ਅਤੇ ਭਾਰਤੀ ਫੀਲਡ ਹਾਕੀ ਟੀਮ ਦੀ ਮੌਜੂਦਾ ਕਪਤਾਨ ਰਾਣੀ ਸ਼ਾਮਲ ਹਨ।
ਖੇਡਾਂ ਵਿੱਚ ਪਾਏ ਯੋਗਦਾਨ ਲਈ ਵੀ ਇੱਕ ਉੱਘੀ ਖਿਡਾਰਨ ਨੂੰ ਬੀਬੀਸੀ ਲਾਈਫਟਾਈਮ ਐਵਾਰਡ ਦਿੱਤਾ ਜਾਵੇਗਾ।
ਨਾਮਜ਼ਦਗੀਆਂ ਵਿੱਚੋਂ ਇਸ ਸਾਲ ਦੀ ਬੀਬੀਸੀ ਭਾਰਤੀ ਉੱਭਰਦੀ ਖਿਡਾਰਨ ਪੁਰਸਕਾਰ ਵੀ ਦਿੱਤਾ ਜਾਵੇਗਾ, ਇਸ ਸਾਲ ਐਵਾਰਡਾਂ ਵਿੱਚ ਇਹ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ ਗਈ।