ਫਰੀਦਾਬਾਦ 'ਚ ਗਰਭਵਤੀ ਗਾਂ ਦੇ ਢਿੱਡ ਵਿੱਚੋਂ ਨਿਕਲਿਆ 70 ਕਿੱਲੋ ਕੂੜਾ
ਹਰਿਆਣਾ ਦੇ ਫਰੀਦਾਬਾਦ ਵਿੱਚ ਪਸ਼ੂਆਂ ਦੇ ਡਾਕਟਰ ਨੇ ਇੱਕ ਗਾਂ ਦੇ ਢਿੱਡ ਵਿੱਚੋਂ 70 ਕਿੱਲੋ ਤੋਂ ਵੱਧ ਕੂੜਾ ਕੱਢਿਆ ਹੈ। ਹਾਲਾਂਕਿ ਇਸ ਆਪ੍ਰੇਸ਼ਨ ਵਿੱਚ ਗਰਭਵਤੀ ਗਾਂ ਅਤੇ ਉਸਦੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਗਾਂ ਦੇ ਢਿੱਡ ਵਿੱਚੋਂ ਪਲਾਸਟਿਕ, ਲੋਹੇ ਦੀਆਂ ਚੀਜ਼ਾਂ ਤੇ ਹੋਰ ਕੂੜਾ ਨਿਕਲਿਆ।
ਗਾਂ ਨੂੰ ਇੱਕ ਹਾਦਸੇ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਇਸ ਮਾਮਲੇ ਨੇ ਦੇਸ਼ ਵਿੱਚ ਅਵਾਰਾ ਪਸ਼ੂਆਂ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਇੱਕ ਵਾਰ ਮੁੜ ਉਜਾਗਰ ਕੀਤਾ ਹੈ।
ਵੀਡੀਓ- ANI, ਐਡਿਟ- ਸੁਮਿਤ ਵੈਦ