ਫੁਲਕਾਰੀ ਰਾਹੀਂ ਇੰਝ ਵਿਰਾਸਤ ਸਾਂਭ ਰਹੀ ਪੱਟੀ ਦੀ ਇਹ ਕੁੜੀ
ਤਰਨ ਤਾਰਨ ਦੇ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿੱਥੇ ਫੁਲਕਾਰੀ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਵੀ ਮੁਹੱਈਆ ਕਰਵਾ ਰਹੀ ਹੈ।
ਉਸ ਨੇ ਸਾਲ 2015 ’ਚ ਪੰਜ ਔਰਤਾਂ ਨਾਲ ਮਿਲ ਕੇ ਪੰਜ ਫੁਲਕਾਰੀਆਂ ਬਣਾ ਕੇ ਕੰਮ ਸ਼ੁਰੂ ਕੀਤਾ ਸੀ।
ਹੁਣ ਉਸ ਨਾਲ ਇਸ ਕਿੱਤੇ ਵਿੱਚ ਨੇੜਲੇ ਪਿੰਡਾਂ ਦੀਆਂ ਕਈ ਔਰਤਾਂ ਜੁੜ ਚੁੱਕੀਆਂ ਹਨ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ
