ਕੀ ਪਰਗਟ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸੀਐੱਮ ਦੀ ਉਮੀਦਵਾਰੀ ’ਤੇ ਕੋਈ ਇਤਰਾਜ਼ ਹੈ?
ਸਾਬਕਾ ਓਲੰਪੀਅਨ ਤੇ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ।
ਪਰਗਟ ਸਿੰਘ ਨੇ ਇਹ ਟਿੱਪਣੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ `ਤੇ ਦਿੱਤੀ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਮਗਰੋਂ ਸੁਨੀਲ ਜਾਖੜ ਨੇ ਕਿਹਾ ਸੀ ਕਿ 2022 ਦੀਆਂ ਚੋਣਾਂ ਦੀ ਵੀ ਕੈਪਟਨ ਅਮਰਿੰਦਰ ਹੀ ਅਗਵਾਈ ਕਰਨਗੇ।
ਰਿਪੋਰਟ- ਪਾਲ ਸਿੰਘ ਨੌਲੀ
ਐਡਿਟ- ਸਦਫ਼ ਖ਼ਾਨ
