ਸਰਦੂਲ ਸਿਕੰਦਰ ਦੀ ਯਾਦਗਾਰ ਲਈ ਪਿੰਡਵਾਸੀਆਂ ਨੇ ਇਹ ਪਹਿਲ ਕੀਤੀ
ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਯਾਦਗਾਰ ਲਈ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਨੇ ਮੁਫ਼ਤ ਵਿੱਚ ਜ਼ਮੀਨ ਦਿੱਤੀ ਹੈ। ਸਰਪੰਚ ਵੱਲੋਂ ਦਿੱਤੀ ਥਾਂ ’ਚ ਹੀ ਸਰਦੂਲ ਸਿਕੰਦਰ ਨੂੰ ਦਫ਼ਨਾਇਆ ਗਿਆ ਸੀ।
ਫਿਲਹਾਲ ਇੱਕ ਕਨਾਲ ਦੇ ਕਰੀਬ ਥਾਂ ਦਿੱਤੀ ਗਈ ਹੈ। ਪਰ ਸਰਪੰਚ ਦੇ ਪਰਿਵਾਰਕ ਮੈਂਬਰ ਲੋੜ ਪੈਣ ’ਤੇ ਹੋਰ ਵੀ ਜ਼ਮੀਨ ਦੇਣ ਦਾ ਦਾਅਵਾ ਕਰ ਰਹੇ ਹਨ।
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਰਾਜਨ ਪਪਨੇਜਾ
