ਕਸ਼ਮੀਰ ’ਚ ਰੇਡੀਓ ਹੋਸਟ ਕਿਸ ਤਰੀਕੇ ਦੀਆਂ ਟਿੱਪਣੀਆਂ ਝੱਲਦੀਆਂ ਹਨ

ਵੀਡੀਓ ਕੈਪਸ਼ਨ, ਕਸ਼ਮੀਰ ਦੀ ਮਹਿਲਾ ਰੇਡੀਓ ਜੋਕੀ ਦੀਆਂ ਮੁਸ਼ਕਲਾਂ ਤੇ ਉਮੀਦਾਂ

ਰਾਫੀਆ ਕਸ਼ਮੀਰ ਦੀ ਮਸ਼ਹੂਰ ਰੇਡੀਓ ਹੋਸਟ ਹੈ। ਆਪਣੀ ਮਿੱਠੀ ਆਵਾਜ਼ ਤੇ ਬੋਲਣ ਦੇ ਵੱਖਰੇ ਅੰਦਾਜ਼ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।

ਉਨ੍ਹਾਂ ਨੇ ਆਪਣੇ ਹੁਨਰ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਠਾਣ ਲਿਆ ਸੀ। ਸ਼ੁਰੂ ’ਚ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ ਪਰ ਹੁਣ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਕਾਫ਼ੀ ਆਲੋਚਨਾ ਝੱਲਣੀ ਪੈ ਰਹੀ ਹੈ।

ਯਸਰਾ ਹੂਸੈਨ FM ਰੇਡੀਓ ‘ਤੇ ਆਉਣ ਵਾਲੀ ਪਹਿਲਾਂ ਮਹਿਲਾ ਸੀ। ਕਸ਼ਮੀਰ ਦੀਆਂ ਮਹਿਲਾ ਰੇਡੀਓ ਹੋਸਟ ਮੰਨਦੀਆਂ ਹਨ ਕਿ ਕਸ਼ਮੀਰ ’ਚ ਅਜੇ ਵੀ ਮਰਦ ਪ੍ਰਧਾਨ ਸਮਾਜ ਹੈ ਪਰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਂਦਾ ਹੈ।

ਆਲੋਚਨਾ ਅਤੇ ਸਮਾਜਿਕ ਦਬਾਅ ਦੇ ਬਾਵਜੂਦ ਰੇਡੀਓ ਹੋਸਟ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।

ਰਿਪੋਰਟ- ਰਿਆਜ਼ ਮਸਰੂਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)