ਕਿਸਾਨ ਅੰਦੋਲਨ: ਦਿੱਲੀ ਵਿੱਚ ਗ੍ਰਿਫ਼ਤਾਰ ਸਾਬਕਾ ਫੌਜੀ ਬਾਰੇ ਕੀ ਕਹਿੰਦੇ ਪਿੰਡ ਵਾਲੇ
ਹਰਿਆਣਾ ਦੇ ਰੋਹਤਕ ਦੇ ਪਿੰਡ ਬਨਿਆਨੀ ’ਚ ਰਹਿੰਦੇ ਜੀਤ ਸਿੰਘ ਨੂੰ 26 ਜਨਵਰੀ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਬਨਿਆਨੀ ਪਿੰਡ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਖੱਟਰ ਦਾ ਜੱਦੀ ਪਿੰਡ ਵੀ ਹੈ। ਸਾਬਕਾ ਫੌਜੀ ਜੀਤ ਸਿੰਘ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਦਿੱਲੀ ਗਏ ਸਨ। ਜੀਤ ਸਿੰਘ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨੌਰੀ ਖੁਰਦ ਦੇ ਰਹਿਣ ਵਾਲੇ ਹਨ। ਉਹ ਬਨਿਆਨੀ ਪਿੰਡ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਵਿੱਚ ਰਹਿੰਦੇ ਸਨ। ਜੀਤ ਸਿੰਘ ਦੇ ਰਿਸ਼ਤੇਦਾਰ ਰਛਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੇਸ ਦੀ ਪੈਰਵੀ ਲਈ ਫਿਲਹਾਲ ਕੋਈ ਸੰਗਠਨ ਅੱਗੇ ਨਹੀਂ ਆਇਆ ਹੈ।
(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)