ਹਰਿਆਣਾ ਦੀ ਨੌਦੀਪ, ਜਿਸ ਦੀ ਰਿਹਾਈ ਦੀ ਮੰਗ ਕਮਲਾ ਹੈਰਿਸ ਦੀ ਭਾਣਜੀ ਨੇ ਕੀਤੀ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਪੁਲਿਸ ਵੱਲੋ 12 ਜਨਵਰੀ ਨੂੰ ਕੁੰਡਲੀ ਬਾਰਡਰ ਤੋਂ ਹਿਰਾਸਤ ਵਿੱਚ ਲਈ ਗਈ ਮਜ਼ਦੂਰ ਅਧਿਕਾਰ ਕਾਰਕੁਨ ਨੌਦੀਪ ਕੌਰ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ।
ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਹਿਨਾ ਹੈਰਿਸ ਵਲੋਂ ਨੌਦੀਪ ਕੌਰ ਨਾਲ ਪੁਲਿਸ ਹਿਰਾਸਤ ਵਿੱਚ ਸਰੀਰਕ ਤੇ ਜਿਨਸੀ ਸੋਸ਼ਣ ਹੋਣ ਬਾਰੇ ਟਵੀਟ ਕੀਤੇ ਜਾਣ ਤੋਂ ਬਾਅਦ ਕਈ ਲੋਕਾਂ ਨੇ ਉਸ ਦੀਆਂ ਤਸਵੀਰਾਂ ਸਾੜਕੇ ਆਪਣੇ ਵਿਰੋਧ ਪ੍ਰਗਟਾਇਆ।
ਰਿਪੋਰਟ: ਸਤ ਸਿੰਘ, ਐਡਿਟ: ਰਵੀ ਸ਼ੰਕਰ ਕੁਮਾਰ