ਅਰਨਬ ਗੋਸਵਾਮੀ ਦੇ ਮਾਮਲੇ ਵਿੱਚ ਬੋਲੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ, ਅਰਨਬ ਨੇ ਦਿੱਤਾ ਜਵਾਬ
ਰਿਪਬਲਿਕ ਮੀਡੀਆ ਨੈੱਟਵਰਕ ਦੇ ਸੰਪਾਦਕ ਅਰਨਬ ਗੋਸਵਾਮੀ ਅਤੇ ਬਾਰਕ ਦੇ ਸਾਬਕਾ ਸੀਈਓ ਪਾਰਥੋ ਦਾਸਗੁਪਤਾ ਵਿਚਾਲੇ ਹੋਏ ਕਥਿਤ ਵਟਸਐਪ ਚੈਟਸ ਦੇ ਲੀਕ ਹੋਣ ਦਾ ਵਿਰੋਧ ਹੁਣ ਪਾਕਿਸਤਾਨ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਸ ਮੁੱਦੇ 'ਤੇ ਬਹਿਸ ਸ਼ੁਰੂ ਹੋ ਗਈ ਹੈ।
ਸੋਮਵਾਰ ਨੂੰ ਇਹ ਬਹਿਸ ਹੋਰ ਤੇਜ਼ ਹੋ ਗਈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਅਰਨਬ ਗੋਸਵਾਮੀ ਖਿਲਾਫ਼ ਕਈ ਟਵੀਟ ਕੀਤੇ।
ਐਡਿਟ- ਰਾਜਨ ਪਪਨੇਜਾ