ਕੀ WhatsApp ਨਾਲੋਂ ਸਿਗਨਲ ਅਤੇ ਟੈਲੀਗ੍ਰਾਮ ਸੁਰੱਖਿਅਤ ਹਨ?
ਪਿਛਲੇ ਹਫ਼ਤੇ ਵਟਸਐਪ ਨੇ ਆਪਣੀ ਨਿੱਜਤਾ ਨੀਤੀ ਵਿੱਚ ਬਦਲਾਅ ਕੀਤਾ ਹੈ। ਜਿਸ ਤੋਂ ਬਾਅਦ ਖ਼ਦਸ਼ੇ ਹਨ ਕਿ ਕੰਪਨੀ ਤੁਹਾਡੇ ਸੁਨੇਹਿਆਂ ਨੂੰ ਉਜਾਗਰ ਕਰ ਸਕਦੀ ਹੈ। ਇਸ ਤੋਂ ਬਾਅਦ ਲੋਕਾਂ ਵਿੱਚ ਇਸ ਦੇ ਬਦਲ ਵਜੋਂ ਸਿਗਨਲ ਅਤੇ ਟੈਲੀਗ੍ਰਾਮ ਦੀ ਚਰਚਾ ਸ਼ੁਰੂ ਹੋ ਗਈ ਹੈ।
ਇਸ ਰਿਪੋਰਟ ਵਿੱਚ ਇਨ੍ਹਾਂ ਐਪਲੀਕੇਸ਼ਨਾਂ ਨਾਲ ਜੁੜੇ ਆਮ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਵੀਡੀਓ- ਦਲੀਪ ਸਿੰਘ, ਐਡਿਟ - ਰਾਜਨ ਪਪਨੇਜਾ