ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਬਾਬਾ ਲੱਖਾ ਸਿੰਘ 'ਚ ਕੀ ਹੋਈ ਗੱਲਬਾਤ

ਵੀਡੀਓ ਕੈਪਸ਼ਨ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਬਾਬਾ ਲੱਖਾ ਸਿੰਘ 'ਚ ਕੀ ਹੋਈ ਗੱਲਬਾਤ

ਜਗਰਾਓਂ ਦੇ ਕਲੇਰਾਂ ਦੇ ਗੁਰਦੁਆਰਾ ਨਾਨਕਸਰ ਦੇ ਮੁਖੀ ਬਾਬਾ ਲੱਖਾ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ।

ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਇਹ ਮੁਲਾਕਾਤ ਹੋਈ, ਜਿਸ ਵਿੱਚ ਇਸਦੇ ਹੱਲ ਨੂੰ ਲੈ ਕੇ ਚਰਚਾ ਹੋਈ।

ਬੈਠਕ ਤੋਂ ਬਾਅਦ ਬਾਬਾ ਲੱਖਾ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ''ਕਿਸਾਨ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਰਹੀ ਹੈ, ਬਹੁਤ ਸਾਰੇ ਬਜ਼ੁਰਗ ਅਤੇ ਬੱਚੇ ਸੜਕਾਂ 'ਤੇ ਬੈਠੇ ਹਨ। ਮੇਰੇ ਕੋਲ ਇਹ ਸਭ ਦੇਖਿਆ ਨਹੀਂ ਜਾ ਰਿਹਾ।''

ਐਡਿਟ- ਸੁਮਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)