Farmers Protest: ਅਪਾਹਜ ਪਿਤਾ ਦੀਆਂ ਦਿੱਲੀ ਧਰਨੇ 'ਚ ਗਏ ਪੁੱਤ ਤੋਂ ਕੀ ਆਸਾਂ
ਪਟਿਆਲਾ ਦੇ ਧਰੇੜੀ ਜੱਟਾਂ ਪਿੰਡ ਦੇ ਹਰਦੀਪ ਸਿੰਘ ਦੀਆਂ ਭਾਵੇਂ ਦੋਵੇਂ ਬਾਂਹਾਂ ਨਹੀਂ ਹਨ ਪਰ ਉਸ ਨੇ ਆਪਣੇ ਬੇਟੇ ਨੂੰ ਦਿੱਲੀ ਕਿਸਾਨਾਂ ਦੇ ਧਰਨੇ ਵਿੱਚ ਭੇਜਿਆ ਹੋਇਆ ਹੈ।
ਬੇਟੇ ਦੇ ਨਾ ਹੋਣ ਕਾਰਨ ਘਰ ਵਿਚ ਰੋਜ਼ਾਨਾ ਦੇ ਕੰਮ ਕਾਜ ਦੀ ਦਿੱਕਤ ਹੋਣ ਦੇ ਬਾਵਜੂਦ ਹਰਦੀਪ ਸਿੰਘ ਦਾ ਮੰਨਣਾ ਹੈ ਘਰ ਨਾਲੋਂ ਇਸ ਸਮੇਂ ਖੇਤਾਂ ਨੂੰ ਬਚਾਉਣਾ ਜ਼ਰੂਰੀ ਹੈ।
ਹਰਦੀਪ ਸਿੰਘ ਖ਼ੁਦ ਵੀ ਇਸ ਸਮੇਂ ਪਟਿਆਲਾ ਚੰਡੀਗੜ੍ਹ ਟੋਲ ਪਲਾਜ਼ਾ ਉੱਤੇ ਧਰਨੇ ਵਿੱਚ ਡਟਿਆ ਹੋਇਆ ਹੈ।
ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਧਾਲੀਵਾਲ ਦੀ ਰਿਪੋਰਟ
ਐਡਿਟ- ਦੇਬਲਿਨ ਰਾਇ