ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ

ਵੀਡੀਓ ਕੈਪਸ਼ਨ, ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ

ਨਿਤੀਸ਼ ਕੁਮਾਰ ਬਿਹਾਰ ਦੀ ਰਾਜਨੀਤੀ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਸੱਤਾ ਦੀ ਖੇਡ ਵਿੱਚ ਪੈਰ ਜਮਾਈ ਰੱਖਣਾ ਆਉਂਦਾ ਹੈ।

ਨਿਤੀਸ਼ ਨੇ ਪੁਰਨੀਆਂ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ ਸੀ, "ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ, ਪਰਸੋਂ ਚੋਣਾਂ ਹਨ ਅਤੇ ਇਹ ਮੇਰੀਆਂ ਆਖ਼ਰੀ ਚੋਣਾਂ ਹਨ, ਅੰਤ ਭਲਾ ਤਾਂ ਸਭ ਭਲਾ... "

5 ਨਵੰਬਰ ਨੂੰ ਜਦੋਂ ਉਨ੍ਹਾਂ ਨੇ ਮੰਚ ਤੋਂ ਇਹ ਗੱਲ ਕਹੀ ਤਾਂ ਕਈ ਲੋਕਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਸਿਆਸੀ ਅੰਤ ਨਜ਼ਰ ਆ ਰਿਹਾ ਹੈ ਤਾਂ ਕਈਆਂ ਨੇ ਕਿਹਾ ਕਿ ਨਿਤੀਸ਼ ਨੇ ਇਹ ਇਮੋਸ਼ਨਲ ਕਾਰਡ ਖੇਡਿਆ ਹੈ ਤਾਂ ਕਿ ਲੋਕ ਆਖ਼ਰੀ ਵਾਰ ਮੰਨ ਕੇ ਇੱਕ ਵਾਰ ਫ਼ਿਰ ਉਨ੍ਹਾਂ ਨੂੰ ਵੋਟ ਪਾ ਦੇਣ।

ਇਹ ਇਸ ਵੀ ਸਮਝ ਆਉਂਦਾ ਹੈ ਕਿ ਜਨਤਾ ਦਲ ਯੂਨਾਈਟਿਡ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਨੀਤੀਸ਼ ਕੁਮਾਰ ਦੀਆਂ ਆਖ਼ਰੀ ਚੋਣਾਂ ਨਹੀਂ ਹੋਣਗੀਆਂ ਪਰ ਸਿਆਸਤ ਦੇ ਮਾਹਰ ਖਿਡਾਰੀ ਨਿਤੀਸ਼ ਕੁਮਾਰ ਇਹ ਬਾਖ਼ੂਬੀ ਜਾਣਦੇ ਹਨ ਕਿ ਉਨ੍ਹਾਂ ਨੇ ਕਦੋਂ, ਕਿੰਨਾਂ ਅਤੇ ਕੀ ਬੋਲਣਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)