Bihar Election: ਤੇਜਸਵੀ ਕਿਵੇਂ ਨਿਤੀਸ਼ ਨੂੰ ਟੱਕਰ ਦੇ ਰਹੇ ਹਨ
ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ 26 ਸਾਲ ਦੀ ਉਮਰ ਵਿੱਚ ਰਾਘੋਪੁਰ ਤੋਂ 2015 ਦੀ ਬਿਹਾਰ ਵਿਧਾਨ ਸਭਾ ਚੋਣ ਵਿੱਚ ਵਿਧਾਇਕ ਚੁਣੇ ਗਏ।
ਤੇਜਸਵੀ ਪਹਿਲੀ ਵਾਰ ਵਿਧਾਇਕ ਬਣੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਬਣ ਗਏ।
ਅਜੇ ਤੇਜਸਵੀ 31 ਸਾਲ ਦੇ ਹਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਜੇਕਰ ਨਿਤੀਸ਼ ਕੁਮਾਰ 'ਤੇ ਤੇਜਸਵੀ ਭਾਰੀ ਪੈਂਦੇ ਹਨ ਤਾਂ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨਗੇ।