ਹੁਣ ਪੰਜਾਬ ਦੇ ਖੇਤੀ ਬਿੱਲਾਂ 'ਤੇ ਭਖੀ ਸਿਆਸਤ, ਕੌਣ ਕੀ ਕਹਿ ਰਿਹਾ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਤੇ ਸਵਾਲ ਚੁੱਕੇ ਹਨ ਅਤੇ ਕਿਸਾਨਾਂ ਨੂੰ ਐਮਐਸਪੀ ਦੀ ਭਰੋਸੇਯੋਗਤਾ ਦੇਣ ਦੀ ਮੰਗ ਕੀਤੀ ਹੈ।
ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ ਸਭ ਕੁਝ ਕਿਸਾਨਾਂ ਲਈ ਕਰ ਰਹੇ ਹਨ ਤੇ ਰਾਜਪਾਲ ਵੱਲੋਂ ਉਨ੍ਹਾਂ ਨੂੰ ਸਕਾਰਾਤਮ ਫ਼ੈਸਲਾ ਹੀ ਮਿਲੇਗਾ।
ਪੰਜਾਬ ਦੇ ਇਸ ਮਸਲੇ ਵਿਚਾਲੇ ਹੁਣ ਸਵਾਲ ਦਿੱਲੀ ਸਰਕਾਰ ਤੇ ਵੀ ਉੱਠਣੇ ਸ਼ੁਰੂ ਹੋ ਗਏ ਹਨ... ਜਿੱਥੇ ਭਗਵੰਤ ਮਾਨ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਕਿਸਾਨਾਂ ਨੇ ਹੱਕ ਵਿੱਚ ਦੱਸਿਆ ਹੈ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਤੇ ਬਿਕਰਮ ਮਜੀਠੀਆ ਨੇ ਦਿੱਲੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਲਟਾ ਕੈਪਟਨ ਨੂੰ ਹੀ ਘੇਰ ਲਿਆ ਤੇ ਉਨ੍ਹਾਂ ਵੱਲੋਂ ਲਿਆਂਦੇ ਖੇਤੀ ਬਿੱਲਾਂ ਤੇ ਸਵਾਲ ਚੁੱਕ ਦਿੱਤੇ।
ਐਡਿਟ- ਸੁਮਿਤ ਵੈਦ