ਹਰਿਆਣਾ ਦੇ ਕਿਸਾਨਾਂ ਦਾ ਇੱਕ ਸਵਾਲ: ਕੁਰਸੀ ਜਾਂ ਕਿਸਾਨ?
ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਜਾਰੀ ਹੈ। ਹਰਿਆਣਾ ਦੇ ਉੱਪ ਮੁੱਖ-ਮੰਤਰੀ ਦੁਸ਼ਅੰਤ ਚੌਟਾਲਾ ਦੇ ਖਿਲਾਫ਼ ਸਿਰਸਾ ਵਿਖੇ ਘਰ ਦੇ ਨੇੜੇ ਕਿਸਾਨਾਂ ਨੇ ਪੱਕਾ ਮੋਰਚਾ ਲਾ ਲਿਆ ਹੈ। ਖੇਤੀ ਕਾਨੂੰਨਾਂ ਦੇ ਕਰਕੇ ਦੁਸ਼ਅੰਤ ਚੌਟਾਲਾ ਸਣੇ ਬਿਜਲੀ ਮੰਤਰੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ।
ਧਰਨਿਆਂ ਸਬੰਧੀ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਦਾ ਘਰ ਘੇਰਨ ਦੀ ਹੈ।
ਉਧਰ ਖੇਤੀ ਕਾਨੂੰਨਾਂ ਦੇ ਫਾਇਦੇ ਅਤੇ ਇਨ੍ਹਾਂ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਵਿਰੋਧ ਬਾਰੇ ਭਾਜਪਾ ਆਗੂ ਆਪਣਾ ਤਰਕ ਦੇ ਰਹੇ ਹਨ।
(ਰਿਪੋਰਟ- ਪ੍ਰਭੂ ਦਿਆਲ, ਐਡਿਟ- ਸੁਮਿਤ ਵੈਦ)