ਅਕਾਲ ਤਖ਼ਤ ਵਿਖੇ ਇਸ ਇਤਿਹਾਸਕ ਘਟਨਾ ਲਈ ਪਸ਼ਚਾਤਾਪ ਕੀਤਾ ਗਿਆ
1844 ’ਚ ਹੀਰਾ ਸਿੰਘ ਡੋਗਰਾ ਦੀਆਂ ਲਾਹੌਰ ਦੀਆਂ ਫੌਜਾਂ ਵੱਲੋਂ ਬੀਰ ਸਿੰਘ ਨੌਰੰਗਾਬਾਦ ’ਤੇ ਹੋਏ ਹਮਲੇ ਦਾ ਪਸ਼ਚਾਤਾਪ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਗਿਆ।
ਅਤੀਤ ਵਿੱਚ ਹੋਏ ਇਸ ਹਮਲੇ ਵਿੱਚ ਬੀਰ ਸਿੰਘ ਤੇ ਕਈ ਸਿੱਖ ਫੌਜੀਆਂ ਦੀ ਮੌਤ ਹੋਈ ਸੀ। ਬੀਰ ਸਿੰਘ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ ਅਤੇ ਬਾਅਦ ’ਚ ਨੌਕਰੀ ਛੱਡ ਕੇ ਉਹ ਧਾਰਮਿਕ ਪ੍ਰਚਾਰਕ ਬਣ ਗਏ ਸਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਨੌਰੰਗਾਬਾਦ ਵਿੱਚ ਬਣਾਏ ਉਨ੍ਹਾਂ ਦੇ ਡੇਰੇ ’ਚ ਕਈ ਘੁੜਸਵਾਰ ਤੇ ਫੌਜੀ ਰੱਖੇ ਹੋਏ ਸਨ। ਲਾਹੌਰ ਦਰਬਾਰ ਦੀਆਂ ਕਈ ਸ਼ਖਸ਼ੀਅਤਾਂ ਬੀਰ ਸਿੰਘ ਦੇ ਕਰੀਬੀ ਸਨ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)