ਬਾਬਰੀ ਢਹਿ-ਢੇਰੀ ਮਾਮਲੇ 'ਚ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰਨ ਵੇਲੇ ਕੋਰਟ ਨੇ ਕੀ ਕਿਹਾ
ਅਯੁੱਧਿਆ 'ਚ ਬਾਬਰੀ ਮਸਜਿਦ ਢਹਿ-ਢੇਰੀ ਕਰਨ ਦੇ 28 ਸਾਲ ਬਾਅਦ, ਇਸ ਨਾਲ ਜੁੜੇ ਅਪਰਾਧਿਕ ਮਾਮਲੇ ’ਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਫੈਸਲਾ ਸੁਣਾਉਂਦਿਆਂ ਜੱਜ ਸੁਰੇਂਦਰ ਕੁਮਾਰ ਯਾਦਵ ਨੇ ਕਿਹਾ ਕਿ ਘਟਨਾ ਦੀ ਯੋਜਨਾ ਪਹਿਲਾਂ ਤੋਂ ਨਹੀਂ ਬਣਾਈ ਗਈ ਸੀ। ਸਬੂਤਾਂ ’ਤੇ ਆਧਾਰ ‘ਤੇ ਪਤਾ ਲੱਗਦਾ ਹੈ ਕਿ ਘਟਨਾ ਅਚਾਨਕ ਹੋਈ ਸੀ।