ਕਾਲੇ ਕੱਪੜਿਆਂ 'ਚ ਰੇਲ ਰੋਕੋ ਅੰਦੋਲਨ ਰਾਹੀਂ ਕਾਰਪੋਰੇਟ ਦੇ ਬਾਇਕਾਟ ਦਾ ਐਲਾਨ

ਵੀਡੀਓ ਕੈਪਸ਼ਨ, ਕਾਲੇ ਕੱਪੜਿਆਂ 'ਚ ਰੇਲ ਰੋਕੋ ਅੰਦੋਲਨ ਰਾਹੀਂ ਕਾਰਪੋਰੇਟ ਦੇ ਬਾਇਕਾਟ ਦਾ ਐਲਾਨ

ਕਿਸਾਨ ਜਥੇਬੰਦੀਆਂ ਦਾ ‘ਰੇਲ ਰੋਕੋ ਅੰਦੋਲਨ’ 6ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਫਾਟਕ ‘ਤੇ ਕਈ ਜਥੇਬੰਦੀਆਂ ਦਾ ਖੇਤੀ ਬਿੱਲਾਂ ਖਿਲਾਫ਼ ਵਿਰੋਧ ਜਾਰੀ ਹੈ।

ਹੁਣ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਨਿਆਂ ਦੇ ਉਤਪਾਦਾਂ ਦੇ ਬਾਇਕਾਟ ਦਾ ਐਲਾਨ ਕੀਤਾ ਗਿਆ ਹੈ।