ਖੇਤੀ ਬਿਲ ਦੇ ਵਿਰੋਧ ’ਚ ਕੈਂਡਲ ਮਾਰਚ ਕਰ ਰਹੇ ਕਾਂਗਰਸੀ ਸਾਂਸਦਾਂ ਨਾਲ ਕਿਉਂ ਹੋਈ ਧੱਕਾਮੁੱਕੀ
ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਚੌਧਰੀ ਸੰਤੋਖ ਸਿੰਘ, ਜਸਬੀਰ ਸਿੰਘ ਗਿੱਲ ਤੇ ਗੁਰਜੀਤ ਔਜਲਾ ਖੇਤੀਬਾੜੀ ਬਿਲਾਂ ਖਿਲਾਫ਼ ਕੈਂਡਲ ਮਾਰਚ ਕੱਢ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਜਾਣਾ ਸੀ। ਉਸੇ ਦੌਰਾਨ ਪੁਲਿਸ ਤੇ ਕਾਂਗਰਸੀ ਆਗੂਆਂ ਵਿਚਾਲੇ ਧੱਕਾ ਮੁੱਕੀ ਹੋਈ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਦਾਅਵਾ ਹੈ ਕਿ ਪੁਲਿਸ ਨਾਲ ਹੋਈ ਧੱਕਾਮੁੱਕੀ ਵਿੱਚ ਉਹ ਜ਼ਖ਼ਮੀ ਹੋਏ ਹਨ।