ਖੇਤੀਬਾੜੀ ਬਿਲਾਂ ਖਿਲਾਫ਼ ਸੜਕ ’ਤੇ ਉੱਤਰੇ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾ ਖਿਲਾਫ਼ ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਦੇ ਕਿਸਾਨਾਂ ਦਾ ਮੁਜ਼ਾਹਰਾ ਜਾਰੀ ਹੈ।
ਇਨ੍ਹਾਂ ਕਾਨੂੰਨਾਂ ਦੇ ਖਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਯੂਥ ਕਾਂਗਰਸ ਦੇ ਸਹਿਯੋਗ ਨਾਲ ਟ੍ਰੈਕਟਰ ਰੈਲੀ ਕੱਢੀ ਜਾ ਰਹੀ ਹੈ। ਜੀਰਕਪੁਰ ਤੋਂ ਦਿੱਲੀ ਤੱਕ ਇਸ ਰੈਲੀ ਵਿੱਚ ਸ਼ਾਮਿਲ ਹੋ ਰਹੇ ਕਿਸਾਨਾਂ ਤੇ ਸਿਆਸੀ ਆਗੂਆਂ ਉੱਤੇ ਪੰਜਾਬ-ਹਰਿਆਣਾ ਸਰਹੱਦ 'ਤੇ ਅੰਬਾਲਾ ਕੋਲ ਹਰਿਆਣਾ ਪੁਲਿਸ ਨੇ ਪਾਣੀ ਦੀਆਂ ਬੁਛਾੜਾ ਛੱਡੀਆਂ।
ਇਸ ਦਰਮਿਆਨ ਇੱਕ ਟ੍ਰੈਕਟਰ ਨੂੰ ਸੰਕੇਤਕ ਤੌਰ ‘ਤੇ ਵਿਰੋਧ ਜਤਾਉਂਦਿਆਂ ਅੱਗ ਵੀ ਲਗਾਈ ਗਈ।
(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ, ਸ਼ੂਟ- ਗੁਲਸ਼ਨ ਕੁਮਾਰ, ਐਡਿਟ- ਸੁਮਿਤ ਵੈਦ)