ਉਮਰ ਖਾਲਿਦ: JNU ਵਿਵਾਦ ਤੋਂ ਦਿੱਲੀ ਦੰਗਿਆਂ ਵਿੱਚ ਗ੍ਰਿਫ਼ਤਾਰੀ ਤੱਕ
ਉੱਤਰ ਪੂਰਬੀ ਦਿੱਲੀ 'ਚ ਵਾਪਰੇ ਦੰਗਿਆਂ ਦੇ ਮਾਮਲੇ ਦੇ ਸੰਬਧ 'ਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਐਤਵਾਰ ਰਾਤ ਨੂੰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਅਤੇ 'ਯੁਨਾਈਟਿਡ ਅਗੇਂਸਟ ਹੇਟ' ਸੰਸਥਾ ਦੇ ਸਹਿ ਸੰਸਥਾਪਕ ੳਮਰ ਖ਼ਾਲਿਦ ਨੂੰ ਗ੍ਰਿਫ਼ਤਾਰ ਕੀਤਾ।
ਖ਼ਾਲਿਦ ਦੇ ਪਿਤਾ ਸਈਦ ਕਾਸਿਮ ਰਸੂਲ ਇਲਿਆਸ ਨੇ ਦੱਸਿਆ, "ਸਪੈਸ਼ਲ ਸੈੱਲ ਨੇ ਰਾਤ ਦੇ 11 ਵਜੇ ਮੇਰੇ ਬੇਟੇ ਨੂੰ ਗ੍ਰਿਫਤਾਰ ਕੀਤਾ। ਪੁਲਿਸ ਉਸ ਤੋਂ ਦੁਪਹਿਰ ਦੇ 1 ਵਜੇ ਤੋਂ ਹੀ ਪੁੱਛ-ਗਿੱਛ ਕਰ ਰਹੀ ਸੀ ਅਤੇ 11 ਘੰਟਿਆਂ ਤੱਕ ਚੱਲੀ ਇਸ ਪੁੱਛ ਪੜਤਾਲ ਤੋਂ ਬਾਅਦ ਪੁਲਿਸ ਨੇ ਖ਼ਾਲਿਦ ਨੂੰ ਦੰਗਿਆਂ ਦੇ ਮਾਮਲੇ 'ਚ 'ਸਾਜਿਸ਼ਕਰਤਾ' ਦੇ ਤੌਰ 'ਤੇ ਹਿਰਾਸਤ 'ਚ ਲੈ ਲਿਆ।"
ਖ਼ਾਲਿਦ 33 ਸਾਲਾਂ ਦਾ ਹੈ ਅਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਬੇਵਜ੍ਹਾ ਹੀ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ।
ਰਿਪੋਰਟ: ਪ੍ਰਸ਼ਾਂਤ ਚਾਹਲ, ਵੀਡੀਓ: ਰਾਜਨ ਪਪਨੇਜਾ