ਔਰਤਾਂ ਦੇ ਸਰੀਰ ’ਤੇ ਅਧਿਕਾਰ ਔਰਤਾਂ ਦਾ ਹੋਵੇ, ਇਹ ਮੰਗ ਕਰਨ ਵਾਲੀ ਅੰਨਾ ਚਾਂਡੀ
ਬੀਬੀਸੀ ਪੰਜਾਬੀ 10 ਅਜਿਹੀਆਂ ਔਰਤਾਂ ਦੀਆਂ ਕਹਾਆਂਣੀ ਲੈ ਕੇ ਆ ਰਿਹਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਨੀਂਹ ਮਜ਼ਬੂਤ ਕੀਤੀ। ਇਸ ਵਾਰ ਅਸੀਂ ਤੁਹਾਡੇ ਸਾਹਮਣੇ ਅੰਨਾ ਚਾਂਡੀ ਦੀ ਕਹਾਣੀ ਲੈ ਕੇ ਆਏ ਹਾਂ।
ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਆਪਣੀ ਆਵਾਜ਼ ਦਿੱਤੀ, ਉਹ ਸਮਾਜ ਸੁਧਾਰਕ ਸੀ ਅਤੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਪਹੁੰਚਣ ਵਾਲੀ ਉਹ ਪਹਿਲੀ ਔਰਤ ਬਣੀ।
ਅੰਨਾ ਚਾਂਡੀ ਕੇਰਲ ਸੂਬੇ ’ਚ ਕਾਨੂੰਨ ਦੀ ਡਿਗਰੀ ਹਾਸਿਲ ਕਰਨ ਵਾਲੀ ਪਹਿਲੀ ਮਲਿਆਲੀ ਔਰਤ ਮੰਨੇ ਜਾਂਦੇ ਹਨ।
ਅੰਨਾ ਚਾਂਡੀ ਚਾਹੁੰਦੇ ਸਨ ਕਿ ਔਰਤਾਂ ਨੂੰ ਉਨ੍ਹਾਂ ਦੇ ਖ਼ੁਦ ਦੇ ਸਰੀਰ ’ਤੇ ਅਧਿਕਾਰ ਮਿਲੇ, ਉਨ੍ਹਾਂ ਨੂੰ ਮਾਂ ਬਣਨ ਦੇ ਫ਼ੈਸਲੇ ਦਾ ਅਧਿਕਾਰ ਵੀ ਮਿਲੇ।