‘ਆਪਣੇ ਲਈ ਵੀ ਤਾਂ ਖ਼ੇਤੀ ਕਰਦੇ ਹਾਂ, ਚਲੋ ਪੰਛੀਆਂ ਲਈ ਕਰੀਏ’
ਮੁਥੁਮੁਰੁਗਨ ਤਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦਾ ਉਹ ਕਿਸਾਨ ਹੈ ਜੋ ਪੰਛੀਆਂ ਲਈ ਆਪਣੀ ਖ਼ੇਤੀ ਵਾਲੀ ਜ਼ਮੀਨ ਉੱਤੇ ਬਾਜਰਾ ਉਗਾਉਂਦਾ ਹੈ।
ਇਸ ਕਿਸਾਨ ਮੁਤਾਬਕ, ਖ਼ੇਤੀਬਾੜੀ ਨੇ ਇਸ ਸਮਾਜ ਵਿੱਚ ਕਈ ਬਦਲਾਅ ਦੇਖੇ ਹਨ ਅਤੇ ਕਈ ਲੋਕ ਕਹਿੰਦੇ ਹਨ ਕਿ ਇਹ ਬਦਲਾਅ ਸਾਡੀ ਬਿਹਤਰੀ ਲਈ ਹਨ ਪਰ ਇਨ੍ਹਾਂ ਬਦਲਾਅ ਕਰਕੇ ਅਸੀਂ ਬਹੁਤ ਕੁਝ ਗੁਆ ਵੀ ਲਿਆ ਹੈ।
ਮੁਥੁਮੁਰੁਗਨ ਮੁਤਾਬਕ ਜਦੋਂ ਖਾਣੇ ਦਾ ਪੱਧਰ ਹੇਠਾਂ ਹੁੰਦਾ ਹੈ ਤਾਂ ਪੰਛੀ ਵੀ ਇੱਥੇ ਘੱਟ ਹੀ ਆਉਂਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਆਪਣੇ ਲਈ ਵੀ ਤਾਂ ਖ਼ੇਤੀ ਕਰਦੇ ਹੀ ਹਾਂ, ਚਲੋ ਇਨ੍ਹਾਂ ਲਈ ਵੀ ਕਰਦੇ ਹਾਂ।
(ਰਿਪੋਰਟ – ਹਰੀਹਰਨ ਅਤੇ ਮਦਨ ਪ੍ਰਸਾਦ)