ਪੰਜਾਬ ਦਾ ਉਹ ਅਧਿਆਪਕ ਜਿਸ ਨੇ ਸਕੂਲ ਦੀ ਨੁਹਾਰ ਵੀ ਬਦਲੀ ਤੇ ਸਮਾਜ ਦੀ ਸੋਚ ਵੀ

ਵੀਡੀਓ ਕੈਪਸ਼ਨ, ਪੰਜਾਬ ਦਾ ਉਹ ਅਧਿਆਪਕ ਜਿਸ ਨੇ ਸਕੂਲ ਦੀ ਨੁਹਾਰ ਵੀ ਬਦਲੀ ਤੇ ਸਮਾਜ ਦੀ ਸੋਚ ਵੀ

ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਜਿੰਦਰ ਕੁਮਾਰ ਨੇ ਪਿੰਡ ਤੇ ਸਰਕਾਰੀ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਹੈ।

ਰਜਿੰਦਰ ਕੁਮਾਰ ਨੂੰ ਕੌਮੀ ਅਧਿਆਪਕ ਦਿਹਾੜੇ ’ਤੇ 5 ਸਤੰਬਰ ਨੂੰ ਸਿੱਖਿਆ ਦੇ ਖ਼ੇਤਰ ’ਚ ਚੰਗਾ ਪ੍ਰਦਰਸ਼ਨ ਕਰਨ ਸਦਕਾ ਨੈਸ਼ਨਲ ਐਵਾਰਡ ਮਿਲਣ ਜਾ ਰਿਹਾ ਹੈ।

ਬੱਚਿਆਂ ਨੂੰ ਪੜ੍ਹਾਉਣ ਦਾ ਵਿਲੱਖਣ ਤਰੀਕਾ ਅਤੇ ਸਰਕਾਰੀ ਸਕੂਲ ਦੀ ਨੁਹਾਰ ਬਦਲਣ ਵਾਲੇ ਇਸ ਅਧਿਆਪਕ ਮੁਤਾਬਤ ਸਮਾਜਕ ਧਾਰਨਾ ਤੋੜਦਿਆਂ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਕਰਕੇ ਹੀ ਇਹ ਸੰਭਵ ਹੋ ਸਕਿਆ ਹੈ।

ਭਾਰਤ ਦੇ ਰਾਸ਼ਟਰਪਤੀ 5 ਸਤੰਬਰ ਨੂੰ ਕੋਰੋਨਾਵਾਇਰਸ ਦੇ ਇਸ ਦੌਰ ਵਿੱਚ ਵਰਚੂਅਲ ਐਵਾਰਡ ਸੈਰੇਮਨੀ ਰਾਹੀਂ ਕੌਮੀ ਸਨਮਾਨ ਦੇਣਗੇ।

(ਰਿਪੋਰਟ- ਸੁਰਿੰਦਰ ਮਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)