ਆਰਥਿਕ ਮੰਦੀ : ਲੌਕਡਾਊਨ ਆਖ਼ਰੀ ਪੜਾਅ ਵਿੱਚ ਹੈ ਪਰ ਕੌਣ ਬਣਿਆ ਇਸ ਦਾ ਸਭ ਵੱਡਾ ਸ਼ਿਕਾਰ

ਭਾਰਤ ਏਸ਼ੀਆ ਦੀ ਤੀਜੀ ਸਭ ਤੋੰ ਵੱਡੀ ਅਰਥਵਿਵਸਥਾ ਹੈ। ਉਮੀਦ ਹੈ ਕਿ 31 ਅਗਸਤ ਦੀ ਸ਼ਾਮ ਭਾਰਤ ਅਪ੍ਰੈਲ ਤੋਂ ਜੂਨ ਮਹੀਨੇ ਦੀ ਭਾਵ 2020-21 ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਲ ਲਘੂ ਘਰੇਲੂ ਉਤਪਾਦ ਵਿੱਚ ਵਾਧੇ ਦੀ ਦਰ ਬਾਰੇ ਜਾਣਕਾਰੀ ਜਨਤੱਕ ਕਰੇਗਾ।

ਇਹ ਜਾਣਕਾਰੀ ਅਹਿਮ ਇਸ ਲਈ ਹੈ ਕਿਉਂਕਿ ਇਹ ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋੰ ਬਾਅਦ ਆਈ ਆਰਥਿਕ ਮੰਦੀ ਦਾ ਪਹਿਲਾ ਅਧਿਕਾਰਤ ਸੰਕੇਤ ਹੋਵੇਗਾ।

ਅੰਕੜਿਆਂ ਦੀ ਮੌਜੂਦਾ ਜਾਣਕਾਰੀ ਮੁਤਾਬਕ ਅਪ੍ਰੈਲ ਤੋਂ ਬਾਅਦ ਲੱਖਾਂ ਭਾਰਤੀਆਂ ਦੀ ਨੌਕਰੀ ਛੁੱਟ ਗਈ ਹੈ।

ਬੀਬੀਸੀ ਪੱਤਰਕਾਰ ਮਿਊਰੇਸ਼ ਕੋਨੂਰ ਨੇ ਕੋਵਿਡ-19 ਕਾਰਨ ਲੱਗੇ ਲੌਕਡਾਊਨ ਦਾ ਚਲਦਿਆਂ ਬੇਰੁਜ਼ਗਾਰ ਹੋਏ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਦਾ ਭਾਰਤ ਦੇ ਵਿਕਾਸ ਉੱਤੇ ਕੀ ਅਸਰ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)