ਸਕੂਟਰ-ਸਾਈਕਲ ਦੋਵਾਂ ਦਾ ਮਜ਼ਾ, ਅੱਲੜ੍ਹ ਮੁੰਡੇ ਦੀ ਕਾਢ

ਵੀਡੀਓ ਕੈਪਸ਼ਨ, ਸਕੂਟਰ-ਸਾਈਕਲ ਦੋਵਾਂ ਦਾ ਮਜ਼ਾ, ਅੱਲੜ੍ਹ ਮੁੰਡੇ ਦੀ ਕਾਢ

ਲੁਧਿਆਣਾ ਦੇ ਪਿੰਡ ਲੱਖੋਵਾਲ ਦਾ ਹਰਮਨਜੋਤ ਸਿੰਘ ਆਪਣੀ ਵਿਲੱਖਣ ਕਾਢ ਕਰਕੇ ਚਰਚਾ ਵਿੱਚ ਹੈ। 8ਵੀਂ ਜਮਾਤ ਦੇ ਹਰਮਨਜੋਤ ਨੇ ਆਪਣੇ ਲਈ ਇੱਕ 'ਗੱਡੀ' ਬਣਾਈ ਹੈ ਜਿਸ ਦਾ ਅਗਲਾ ਹਿੱਸਾ ਸਕੂਟਰ ਦਾ ਹੈ ਤੇ ਪਿਛਲਾ ਹਿੱਸਾ ਸਾਈਕਲ ਦਾ।

ਲੌਕਡਾਊਨ ਦੌਰਾਨ ਮੁੰਡੇ ਦੀ ਜ਼ਿਦ ਮੌਡਰਨ ਸਾਈਕਲ ਲੈਣ ਦੀ ਸੀ ਤਾਂ ਬਾਪੂ ਨੇ ਇਸ ਕਾਢ ਵਿੱਚ ਉਸ ਦਾ ਸਾਥ ਦਿੱਤਾ।

ਇਹ ਸਕੂਟਰ-ਸਾਇਕਲ ਦੇਖਣ ਲਈ ਇਸ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਲੋਕ ਆਉਣ ਲੱਗੇ ਹਨ।

ਹੁਣ ਹਰਮਨਜੋਤ ਦਾ ਅਗਲਾ ਮਕਸਦ ਆਪਣੀ ਇਸ ਗੱਡੀ ਨੂੰ ਸੋਲਰ ਰਾਹੀਂ ਅਪਡੇਟ ਕਰਨ ਦਾ ਹੈ

(ਰਿਪੋਰਟ – ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)