100 ਸਾਲ ਪਹਿਲਾਂ ਕਿਸ ਟੀਚੇ ਲਈ ਇਸ ਔਰਤ ਨੇ ਸਾਈਕਲ ਯਾਤਰਾ ਕੀਤੀ
ਬੀਬੀਸੀ ਪੰਜਾਬੀ 10 ਅਜਿਹੀਆਂ ਔਰਤਾਂ ਦੀ ਕਹਾਣੀ ਲੈ ਕੇ ਆ ਰਿਹਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਨੀਂਹ ਮਜ਼ਬੂਤ ਕੀਤੀ।
ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਆਪਣੀ ਆਵਾਜ਼ ਦਿੱਤੀ, ਉਹ ਸਮਾਜ ਸੁਧਾਰਕ ਸੀ ਅਤੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਪਹੁੰਚਣ ਵਾਲੀ ਉਹ ਪਹਿਲੀ ਔਰਤ ਬਣੀ।
ਜਦੋਂ ਅਸਾਮ ਦੇ ਨੌਗਾਓਂ ’ਚ ਅਸਾਮ ਸਾਹਿਤ ਦੀ ਬੈਠਕ ਹੋ ਰਹੀ ਸੀ ਤਾਂ ਉੱਥੇ ਔਰਤਾਂ, ਪੁਰਸ਼ਾਂ ਨਾਲੋਂ ਵੱਖ ਥਾਂ ’ਤੇ ਇੱਕ ਕੰਧ ਪਿੱਛੇ ਬੈਠੀਆਂ ਸਨ। ਚੰਦਰਪ੍ਰਭਾ ਨੇ ਇਨ੍ਹਾਂ ਔਰਤਾਂ ਨੂੰ ਕੜਕ ਆਵਾਜ਼ ’ਚ ਪੁੱਛਿਆ ਕਿ ਉਹ ਪਰਦੇ ਪਿੱਛੇ ਕਿਉਂ ਬੈਠੀਆਂ ਹੋ
ਉਨ੍ਹਾਂ ਦੇ ਇਸ ਕਦਮ ਨਾਲ ਕੀ ਬਦਲਿਆ?
ਉਨ੍ਹਾਂ ਦੇ ਇਸ ਕਦਮ ਨਾਲ ਅਸਾਮ ਵਿੱਚ ਪਰਦਾ ਪ੍ਰਥਾ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੀ ਅਤੇ ਉਨ੍ਹਾਂ ਨੇ ਔਰਤਾਂ ਦੀ ਸਿੱਖਿਆ ’ਤੇ ਜ਼ੋਰ ਦਿੱਤਾ ਤੇ 13 ਸਾਲ ਦੀ ਉਮਰ ਵਿੱਚ ਪ੍ਰਾਈਮਰੀ ਸਕੂਲ ਖੋਲ੍ਹਿਆ।
ਉਨ੍ਹਾਂ ਨੂੰ ਆਪਣੇ ਕੰਮ ਲਈ ਸੰਨ 1972 ਵਿੱਚ ਪਦਮਸ਼੍ਰੀ ਨਾਲ ਨਿਵਾਜ਼ਿਆ ਗਿਆ।
(ਸਕ੍ਰਿਪਟ - ਸੁਸ਼ੀਲਾ ਸਿੰਘ, ਇਲਸਟ੍ਰੇਸ਼ਨ - ਗੋਪਾਲ ਸ਼ੂਨਿਆ, ਸਕੈੱਚ - ਨਿਕਿਤਾ ਦੇਸ਼ਪਾਂਡੇ, ਐਡਿਟ - ਦੇਵਾਸ਼ੀਸ਼ ਕੁਮਾਰ)