ਕੀ ਭਾਰਤ ‘ਚ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਿਹਾ ਹੈ?....ਜੇਕਰ ਇਹ ਸੱਚ ਹੈ ਤਾਂ ਸਰਕਾਰ ਕਿਉਂ ਨਹੀਂ ਮੰਨਦੀ
ਭਾਰਤ 'ਚ ਕਈ ਅਜਿਹੇ ਕੋਰੋਨਾਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ ਜੋ ਇਹ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ ਨੂੰ ਆਖ਼ਰ ਲਾਗ ਲੱਗੀ ਕਿਵੇਂ। ਉਨ੍ਹਾਂ ਚੋਂ ਬਥੇਰਿਆਂ ਨੇ ਨਾ ਤਾਂ ਘਰੋਂ ਬਾਹਰ ਪੈਰ ਬਾਹਰ ਧਰਿਆ ਅਤੇ ਨਾ ਹੀ ਕਿਸੇ ਮਰੀਜ਼ ਦੇ ਸੰਪਰਕ ਚ ਆਏ।
ਮਾਹਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਕਮਿਊਨਿਟੀ ਸੰਚਾਰ ਪ੍ਰਕ੍ਰਿਆ ਪੂਰੀ ਤਰ੍ਹਾਂ ਹੋ ਰਹੀ ਹੈ।
ਪਰ ਸਰਕਾਰ ਇਹ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਹੋ ਗਈ ਹੈ।