ਸੁਖਬੀਰ ਨੂੰ ਕੌਣ ਪ੍ਰਧਾਨ ਮੰਨਦਾ ਹੈ, ਅਸੀਂ ਅਸਲ ਅਕਾਲੀ ਦਲ ਹਾਂ: ਸੁਖਦੇਵ ਸਿੰਘ ਢੀਂਡਸਾ
ਆਪਣਾ ਵੱਖਰਾ ਅਕਾਲੀ ਦਲ ਬਣਾਉਣ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਢੀਂਡਸਾ ਨੇ ਨਾਮ ਤੋਂ ਲੈ ਕੇ ਵਿਚਾਰਧਾਰਾ ਤੱਕ, ਹਰ 'ਅਕਾਲੀ' ਸ਼ੈਅ ਉੱਤੇ ਆਪਣਾ ਹੱਕ ਦੱਸਿਆ ਹੈI
ਫਿਲਹਾਲ ਢੀਂਡਸਾ ਦੀ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਹੈ ਅਤੇ ਉਹ ਪੰਜਾਬ ਦੇ ਹੋਰ ਮੁੱਦੇ ਚੁੱਕਣ ਦਾ ਵੀ ਦਾਅਵਾ ਕਰਦੇ ਹਨI
ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਉਨ੍ਹਾਂ ਨਾਲ ਫੋਨ ਉੱਤੇ ਰਾਬਤਾ ਕੀਤਾ ਅਤੇ ਕੁਝ ਸਵਾਲਾਂ ਦੇ ਜਵਾਬ ਲਏI