ਬਾਲੀਵੁੱਡ ਦੀ ‘ਡਾਂਸ ਮਾਸਟਰ’ ਸਰੋਜ ਖ਼ਾਨ ਦਾ ਦੇਹਾਂਤ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ
ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫ਼ਰ ਸਰੋਜ ਖ਼ਾਨ ਦਾ ਸ਼ੁੱਕਰਵਾਰ ਤੜਕੇ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ।
ਸਰੋਜ ਖ਼ਾਨ ਨੂੰ 22 ਜੂਨ ਨੂੰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਨਵਾਇਆ ਗਿਆ ਸੀ। ਜਿੱਥੇ ਪਹਿਲਾਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੇਖਿਆ ਗਿਆ ਪਰ ਬਾਅਦ ਵਿੱਚ ਵੀਰਵਾਰ ਅੱਧੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਅਤੇ ਸਵੇਰ ਤੱਕ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਬੇਟੀ ਨੇ ਕੀਤੀ।
ਹਸਪਤਾਲ ਵਿੱਚ ਭਰਤੀ ਕਰਨ ਤੋਂ ਬਾਅਦ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਕਰਵਇਆ ਗਿਆ ਜਿਸ ਦਾ ਨਤੀਜਾ ਨੈਗਿਟੀਵ ਆਇਆ।
ਐਡਿਟ- ਰਾਜਨ ਪਪਨੇਜਾ
ਐਡਿਟ- ਰਾਜਨ ਪਪਨੇਜਾ