ਅੰਫ਼ਨ ਤੂਫ਼ਾਨ ਦਾ ਕਹਿਰ, ਸੁਰੱਖਿਅਤ ਥਾਂ ਪਹੁੰਚਾਏ ਲੋਕ
ਅੰਫ਼ਨ ਤੂਫ਼ਾਨ ਦੇ ਕਾਰਨ ਭਾਰਤ ਅਤੇ ਬੰਗਲਾਦੇਸ਼ ਦੇ ਤਟੀ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਲੋਕਾਂ ਨੂੰ ਹਟਾਇਆ ਗਿਆ ਹੈ। ਪੱਛਮ ਬੰਗਾਲ ’ਚ ਅੰਫ਼ਨ ਤੂਫ਼ਾਨ ਦੇ ਅਸਰ ਨਾਲ ਕੋਲਕਾਤਾ ’ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ। ਤਟੀ ਇਲਾਕਿਆਂ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਨੁਮਾਨ ਹੈ ਕਿ ਇਹ ਤੂਫ਼ਾਨ ਬੁੱਧਵਾਰ 20 ਮਈ ਸ਼ਾਮ 4 ਤੋਂ 6 ਵਜੇ ਦਰਮਿਆਨ ਦਸਤਕ ਦੇਵੇਗਾ। NDRF ਵੱਲੋਂ ਬਚਾਅ ਕਾਰਜ ਜਾਰੀ ਹਨ ਤੇ ਲੋਕਾਂ ਨੂੰ ਸਰੁੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ।