ਕੋਰੋਨਾਵਾਇਰਸ ਤੋਂ ਪੰਜਾਬ ਕਿਵੇਂ ਲੜੇ ਕੇਂਦਰ ਸਾਡੇ 'ਤੇ ਛੱਡੇ- ਕੈਪਟਨ- ਕੈਪਟਨ ਅਮਰਿੰਦਰ ਸਿੰਘ

ਕੋਰੋਨਾਵਾਇਰਸ ਦੇ ਦੌਰ ਵਿੱਚ ਪੂਰੀ ਦੁਨੀਆਂ ਇਸ ਸੰਕਟ ਤੋਂ ਦੋ ਚਾਰ ਹੋ ਰਹੀ ਹੈ। ਭਾਰਤ ਵਿੱਚ ਵੀ ਲੌਕਡਾਊਨ ਹੈ ਅਤੇ ਕੇਸ ਵਧ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਖ਼ਾਸ ਗੱਲਬਾਤ ਦੌਰਾਨ ਇਸ ਗੱਲ ਦੀ ਨਾਖੁਸ਼ੀ ਜ਼ਾਹਿਰ ਕੀਤੀ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਖੁੱਲ੍ਹ ਨਹੀਂ ਦੇ ਰਹੀ ਕਿ ਉਹ ਆਪ ਆਪਣੇ ਸੂਬੇ ਦੀਆਂ ਜ਼ਰੂਰਤਾਂ ਮੁਤਾਬਕ ਰਣਨੀਤੀ ਬਣਾਉਣ ਅਤੇ ਅਮਲ ਕਰਨ।

ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਬੈਠਾ ਜੁਆਇੰਟ ਸਕੱਤਰ ਕੀ ਜਾਣੇ ਕਿ ਸੂਬਿਆਂ ਦੀਆਂ ਕੀ ਲੋੜਾਂ ਹਨ।

ਇਸ ਖ਼ਾਸ ਇੰਟਰਵਿਊ ਦਾ ਪਹਿਲਾ ਭਾਗ ਅਸੀਂ ਹੁਣ ਦਿਖਾ ਰਹੇ ਹਾਂ ਅਤੇ ਦੁਜਾ ਹਿੱਸਾ 11 ਮਈ ਦਿਨ ਸੋਮਵਾਰ ਨੂੰ ਨਸ਼ਰ ਕੀਤਾ ਜਾਵੇਗਾ।

ਸ਼ੂਟ ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)