ਇਰਫ਼ਾਨ ਖ਼ਾਨ ਦਾ ਉਹ ਖ਼ਤ ਜੋ ਉਨ੍ਹਾਂ ਨੇ 2018 ’ਚ ਲਿਖਿਆ ਸੀ...
54 ਸਾਲਾ ਇਰਫ਼ਾਨ ਨਿਊਰੋਏਂਡੋਕ੍ਰਾਇਨ ਟਿਊਮਰ ਤੋਂ ਪੀੜਤ ਸਨ। ਉਹ ਵਿਦੇਸ਼ ਵਿੱਚ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਸਨ ਅਤੇ ਹਾਲ ਹੀ ਵਿੱਚ ਮੁੰਬਈ ਪਰਤੇ ਸਨ।
ਦੋ ਸਾਲ ਪਹਿਲਾਂ ਮਾਰਚ 2018 ਵਿੱਚ ਇਰਫ਼ਾਨ ਨੂੰ ਆਪਣੀ ਬਿਮਾਰੀ ਦਾ ਪਤਾ ਲਗਿਆ ਸੀ। ਇਰਫ਼ਾਨ ਨੇ ਆਪਣੇ ਚਾਹੁਣ ਵਾਲਿਆਂ ਦੇ ਨਾਲ ਖ਼ੁਦ ਇਹ ਖ਼ਬਰ ਸਾਂਝੀ ਕੀਤੀ ਸੀ।
ਉਨ੍ਹਾਂ ਨੇ ਟਵੀਟ ਕੀਤਾ ਸੀ, ''ਜ਼ਿੰਦਗੀ ਵਿੱਚ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਮੇਰੀ ਜ਼ਿੰਦਗੀ ਦੇ ਪਿਛਲੇ ਕੁਝ ਦਿਨ ਅਜੀਹੇ ਹੀ ਰਹੇ ਹਨ। ਮੈਨੂੰ ਨਿਊਰੋਏਂਡੋਕ੍ਰਾਇਨ ਟਿਊਮਰ ਨਾਮ ਦੀ ਬਿਮਾਰੀ ਹੋਈ ਹੈ। ਪਰ, ਮੇਰੇ ਆਲੇ-ਦੁਆਲੇ ਮੌਜੂਦ ਲੋਕਾਂ ਦੇ ਪਿਆਰ ਅਤੇ ਤਾਕਤ ਨੇ ਮੈਨੂੰ ਉਮੀਦ ਜਗਾਈ ਹੈ।''