ਮੰਦਰਾਂ ਵਿੱਚ ਲੱਖਾਂ ਰੁਪਏ ਦਾਨ ਕਰਨ ਵਾਲਾ ਭਿਖਾਰੀ

ਅਕਸਰ ਸਾਨੂੰ ਮੰਦਰਾਂ ਦੇ ਸਾਹਮਣੇ ਭਿਖਾਰੀ ਦਿਖਦੇ ਹਨ।ਪਰ ਇਸ ਭਿਖਾਰੀ ਨੇ ਇੱਕ ਮੰਦਰ ਨੂੰ ਲੱਖਾਂ ਰੁਪਏ ਦਾਨ ਦਿੱਤੇ ਹਨ।

ਇਨ੍ਹਾਂ ਦਾ ਨਾਂ ਯਾਲਦਾ ਯਦੀ ਰੈੱਡੀ ਹੈ ਤੇ ਇਨ੍ਹਾਂ ਨੇ ਮੰਦਰ ਨੂੰ 10 ਲੱਖ ਰੁਪਏ ਦਾਨ ਦਿੱਤੇ ਹਨ। 75 ਸਾਲਾ ਯਦੀ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਰਹਿੰਦੇ ਹਨ।

ਉਹ ਮੰਦਰ ਦੇ ਬਾਹਰ ਭੀਖ ਮੰਗਦੇ ਹਨ। ਭੀਖ ਵਿੱਚ ਮਿਲਿਆ ਕੁਝ ਪੈਸਾ ਆਪਣੇ ਕੋਲ ਰੱਖ ਕੇ ਬਾਕੀ ਉਹ ਦਾਨ ਕਰ ਦਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)