ਯੈੱਸ ਬੈਂਕ: ਪ੍ਰਿਅੰਕਾ ਗਾਂਧੀ ਕੋਲੋਂ ਪੇਂਟਿੰਗ ਖਰੀਦਣ ’ਤੇ ਬਵਾਲ ਕਿਉਂ
ਈਡੀ ਨੇ ਯੈੱਸ ਬੈਂਕ ਨੇ ਸਾਬਕਾ ਸੀਈਓ ਅਤੇ ਸੰਸਥਾਪਕ ਰਾਣਾ ਕਪੂਰ ’ਤੇ ਮਨੀ ਲਾਂਡ੍ਰਿੰਗ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਣਾ ਕਪੂਰ 11 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਰਹਿਣਗੇ।
ਉਸੇ ਦੌਰਾਨ ਭਾਜਪਾ ਦੇ ਆਈਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਟਵੀਟ ਕਰਕੇ ਇਲਜ਼ਾਮ ਲਗਾਇਆ ਸੀ ਕਿ ਰਾਣਾ ਕਪੂਰ ਨੇ ਪ੍ਰਿਅੰਕਾ ਗਾਂਧੀ ਕੋਲੋਂ ਇੱਕ ਪੇਂਟਿੰਗ ਖਰੀਦੀ ਸੀ ਜਿਸ ਨੂੰ ਲੈ ਕੇ ਹੁਣ ਚਰਚਾਵਾਂ ਦਾ ਦੌਰ ਭਖ ਗਿਆ ਹੈ।
