ਅਲੋਪ ਹੁੰਦੇ ਤੰਤੀ ਸਾਜ਼ਾਂ ਦੇ ਸੁਰਾਂ ਨੂੰ ਮੁੜ ਸੁਰਜੀਤ ਕਰਦੇ ਇਹ ਨੌਜਵਾਨ
ਗੁਰਦਾਸਪੁਰ ਦੇ ਦੋ ਨੌਜਵਾਨ ਪੁਰਾਤਨ ਸਾਜ਼ ਬਣਾਉਂਦੇ ਹਨ ਅਤੇ ਨਾਲ ਹੀ ਬੱਚਿਆਂ ਨੂੰ ਇਨ੍ਹਾਂ ਦੀ ਸਿੱਖਿਆ ਵੀ ਦਿੰਦੇ ਹਨ।
ਰਣਜੋਧ ਸਿੰਘ ਸਰੰਦਾ ਅਤੇ ਲਵਜੋਤ ਸਿੰਘ ਰਬਾਬ ਵਜਾਉਂਦੇ ਹਨ। ਦੋਵਾਂ ਦਾ ਹੀ ਉਦੇਸ਼ ਇਨ੍ਹਾਂ ਅਲੋਪ ਹੁੰਦੇ ਸਾਜ਼ਾਂ ਨੂੰ ਮੁੜ ਮੁਰਜੀਤ ਕਰਨਾ ਹੈ।
ਉੱਧਰ ਬਟਾਲਾ 'ਚ ਸੰਗੀਤਕ ਅਕਾਦਮੀ ਚਲਾ ਰਹੇ ਕਰਮਿੰਦਰ ਸਿੰਘ ਦੱਸਦੇ ਹਨ ਸਰੰਦਾ ਅਤੇ ਰਬਾਬ ਦੋਵੇਂ ਹੀ ਸਾਜ਼ ਪੁਰਾਤਨ ਹਨ।
ਉਨ੍ਹਾਂ ਨੇ ਦੱਸਿਆ ਕਿ ਰਬਾਬ ਇੱਕ ਕਾਬੁਲ ਦਾ ਸਾਜ਼ ਹੈ ਅਤੇ ਸਿੱਖ ਗੁਰੂ ਘਰ 'ਚ ਇਸ ਰਬਾਬ ਸਾਜ਼ ਦੀ ਵੱਖਰੀ ਅਹਮੀਅਤ ਹੈ।
ਇਹ ਨੌਜਵਾਨ ਕਿਵੇਂ ਸਾਂਭ ਰਹੇ ਹਨ ਇਹ ਸਾਜ, ਦੇਖੋ ਇਸ ਵੀਡੀਓ ਵਿੱਚ।
ਰਿਪੋਰਟ: ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ
ਐਡਿਟ: ਰਾਜਨ ਪਪਨੇਜਾ
