ਅਥਲੀਟ ਤੋਂ ਰਗਬੀ ਦੀ ਕੌਮਾਂਤਰੀ ਖਿਡਾਰੀ ਬਣੀ ਕੁੜੀ ਦੀ ਕਹਾਣੀ
ਸਵੀਟੀ ਨੇ ਇੱਕ ਅਥਲੀਟ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਤੇਜ਼ ਦੌੜਨ ਦੀ ਕਾਬਲੀਅਤ ਕਰਕੇ ਉਸ ਨੂੰ ਰਗਬੀ ਖੇਡਣ ਦਾ ਮੌਕਾ ਮਿਲਿਆ।
ਭਾਰਤ ਵਿੱਚ ਰਗਬੀ ਵਰਗੇ ਖੇਡ ਨੂੰ ਅਪਣਾਉਣਾ ਸੌਖਾ ਨਹੀਂ ਸੀ। ਪੈਸਿਆਂ ਦੀ ਕਮੀ ਤੋਂ ਇਲਾਵਾ, ਉਸ ਨੂੰ ਲੋਕਾਂ ਦੇ ਤਾਹਨੇ ਵੀ ਸੁਣਨੇ ਪਏ। ਜਦੋਂ ਸਵੀਟੀ ਨੇ ਰਗਬੀ ਖੇਡਣਾ ਸ਼ੁਰੂ ਕੀਤਾ, ਉਸ ਦੇ ਪਰਿਵਾਰ ਨੂੰ ਇਸ ਖੇਡ ਬਾਰੇ ਕੁਝ ਨਹੀਂ ਪਤਾ ਸੀ। ਸਵੀਟੀ ਹੋਰ ਕੁੜੀਆਂ ਲਈ ਵੀ ਮਿਸਾਲ ਬਣ ਗਈ ਹੈ। ਹੁਣ ਕਈ ਹੋਰ ਕੁੜੀਆਂ ਵੀ ਰਗਬੀ ਖੇਡਦੀਆਂ ਹਨ।