ਕਰਮ ਸਿੰਘ: ਪਰਮਵੀਰ ਚੱਕਰ ਵਿਜੇਤਾ ਦੇ ਪਰਿਵਾਰ ਨੂੰ ਦਹਾਕਿਆਂ ਬਾਅਦ ਵੀ ਮੰਗਾਂ ਪੂਰੀਆਂ ਹੋਣ ਦੀ ਉਡੀਕ

ਵੀਡੀਓ ਕੈਪਸ਼ਨ, ਸੂਬੇਦਾਰ ਕਰਮ ਸਿੰਘ: ਕਸ਼ਮੀਰ ਜੰਗ ਲਈ ਮਿਲਿਆ ਪੁਰਸਕਾਰ ਪਰ ਪਰਿਵਾਰ ਨੂੰ ਅੱਜ ਵੀ ਮੰਗਾਂ ਪੂਰੀਆਂ ਹੋਣ ਦੀ ਉਡੀਕ

ਸੂਬੇਦਾਰ ਤੇ ਆਨਰੇਰੀ ਕੈਪਟਨ ਕਰਮ ਸਿੰਘ ਨੂੰ 1948 ਦੀ ਕਸ਼ਮੀਰ ਜੰਗ ਦੌਰਾਨ ਬਹਾਦਰੀ ਦਾ ਪ੍ਰਦਰਸ਼ਨ ਕਰਨ ਲਈ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਕਰਮ ਸਿੰਘ ਦਾ ਜਨਮ 15 ਸਤੰਬਰ 1915 ਨੂੰ ਬਰਨਾਲਾ ਦੇ ਪਿੰਡ ਮੱਲੀਆਂ ਵਿੱਚ ਹੋਇਆ ਸੀ। 15 ਸਤੰਬਰ 1941 ਨੂੰ ਕਰਮ ਸਿੰਘ ਵਨ ਸਿੱਖ ਰੈਜਮੈਂਟ ਦਾ ਹਿੱਸਾ ਬਣੇ।

ਦੂਜੀ ਵਿਸ਼ਵ ਜੰਗ ਲਈ ਉਨ੍ਹਾਂ ਨੂੰ ਮਿਲਟਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਦਰਅਸਲ ਜੰਮੂ ਕਸ਼ਮੀਰ ਦੇ ਤਿਥਵਾਲ 'ਤੇ ਭਾਰਤੀ ਫੌਜਾਂ ਨੇ ਕਬਜ਼ਾ ਕਰ ਲਿਆ ਸੀ।

ਵਿਰੋਧੀ ਫੌਜਾਂ ਨੇ ਰਿਚਮਾਰ ਗਲੀ ਤੇ ਤਿਥਵਾਲ 'ਤੇ ਕਈ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਲਾਂਸ ਨਾਇਕ ਕਰਮ ਸਿੰਘ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਕਰਮ ਸਿੰਘ ਬੁਰੇ ਤਰੀਕੇ ਨਾਲ ਜ਼ਖਮੀ ਵੀ ਹੋ ਗਏ ਸੀ।

ਪਰ ਆਨਰੇਰੀ ਕੈਪਟਨ ਦੇ ਤੌਰ ਤੇ ਰਿਟਾਇਰ ਹੋਏ ਕਰਮ ਸਿੰਘ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ।

ਰਿਪੋਰਟ - ਸੁਖਚਰਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)