JNU ਹਿੰਸਾ ਤੋਂ ਬਾਅਦ ਸਵਰਾਜਬੀਰ ਦੀ ਕਵਿਤਾ - ‘ਆ ਗਈ ਲੰਬੇ ਚਾਕੂਆਂ ਵਾਲੀ ਰਾਤ...’
'ਆ ਗਈ ਲੰਬੇ ਚਾਕੂਆਂ ਵਾਲੀ ਰਾਤ...' ਇਨ੍ਹਾਂ ਸਤਰਾਂ ਦੇ ਸਿਰਜਕ ਨੇ ਸਵਰਾਜਬੀਰ, ਪੰਜਾਬੀ ਦੇ ਉੱਘੇ ਲੇਖਕ। ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨੇ ਜਾ ਚੁੱਕੇ ਹਨ, ਇਸ ਵੇਲੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੰਪਾਦਕ ਹਨ।
ਉਨ੍ਹਾਂ ਨੇ ਇਹ ਕਵਿਤਾ 5 ਜਨਵਰੀ ਦੀ ਰਾਤ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਦੇ ਇੱਕ ਦਸਤੇ ਦੇ ਹਮਲੇ ਤੋਂ ਬਾਅਦ ਲਿਖੀ।
ਕਵਿਤਾ ਦਾ ਸਿਰਲੇਖ ਹੈ: ਕਿੱਥੇ ਹੈ ਅੱਜ ਦੀ ਰਾਤ ਦਾ ਚੰਦ