ਮਾਨਸਾ ’ਚ ‘ਅਣਖ ਦੇ ਨਾਂ ’ਤੇ ਕਤਲ’: ‘ਮੇਰਾ ਮੁੰਡਾ ਮਾਰ ਦਿੱਤਾ, ਕਹਿੰਦੇ ਗੰਡਾਸਾ ਹੋਰ ਵੀ ਚੱਲੇਗਾ’

ਵੀਡੀਓ ਕੈਪਸ਼ਨ, ਮਾਨਸਾ ’ਚ ‘ਅਣਖ ਦੇ ਨਾਂ ’ਤੇ ਕਤਲ’: ‘ਮੇਰਾ ਮੁੰਡਾ ਮਾਰ ਦਿੱਤਾ, ਕਹਿੰਦੇ ਗੰਡਾਸਾ ਹੋਰ ਵੀ ਚੱਲੇਗਾ’

ਮਾਨਸਾ ਵਿੱਚ ਇੱਕ ਨਾਬਾਲਗ ਮੁੰਡੇ ਜਸਪ੍ਰੀਤ ਸਿੰਘ ਨੂੰ ਜ਼ਿੰਦਾ ਸਾੜ ਕੇ ਕਤਲ ਕਰ ਦਿੱਤਾ ਗਿਆ, ਇਲਜ਼ਾਮ ਹੈ ਕਿ ਉਸ ਦੀ ਭਾਬੀ ਦੇ ਪਰਿਵਾਰਕ ਮੈਂਬਰਾਂ ਨੇ ਅਣਖ ਦੇ ਨਾਂ ’ਤੇ ਇਹ ਕਤਲ ਕੀਤਾ।

ਮ੍ਰਿਤਕ ਦੇ ਭਰਾ ਨੇ ਮੁਹੱਲੇ ਦੀ ਇੱਕ ਕੁੜੀ ਨਾਲ 3 ਸਾਲ ਪਹਿਲਾਂ ਪ੍ਰੇਮ ਵਿਆਹ ਕਰਾਇਆ ਸੀ, ਜਿਸ ਨੂੰ ਕੁੜੀ ਦਾ ਪਰਿਵਾਰ ‘ਅਣਖ ਨੂੰ ਸੱਟ’ ਵਾਂਗ ਵੇਖਦਾ ਸੀ।

ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)